29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਨ ਸਰਕਾਰ ਨੇ ਹਜ਼ਾਰ ਰੁਪਏ ਦਾ ਵਾਅਦਾ ਪੂਰਾ ਕਰਕੇ ਬੀਬੀਆਂ ਨੂੰ ਮਹਿਲਾ ਦਿਵਸ 'ਤੇ ਦਿੱਤਾ ਤੋਹਫਾ- ਰਾਜ ਕੁਮਾਰ

Ad Position 21
No active advertisement
ਅਜੀਤ ਡੈਸਕ 10-03-2026
ਰੱਤੇਵਾਲ , 9 ਮਾਰਚ (ਅਸ਼ੋਕ ਕੁਮਾਰ ਲੀਲ)-ਮਾਨ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਿ੍ਗੇਡੀਅਰ ਰਾਜਕੁਮਾਰ ਨੇ ਦੱਸਿਆ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕਰਕੇ ਦਿਖਾਏ ਹਨ | ਕੰਢੀ ਏਰੀਏ ਵਿੱਚ ਸਿੰਚਾਈ ਦੇ ਲਈ ਨਹਿਰੀ ਪਾਣੀ ਆਮ ਲੋਕਾਂ ਤੱਕ ਪਹੁੰਚਾਉਣਾ, ਸੜਕਾਂ ਦਾ ਜਾਲ ਵਿਛਾਣਾ ਅਤੇ ਨਸ਼ੇ ਵਰਗੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਮਾਨ ਸਰਕਾਰ ਜੀਅ ਜਾਨ ਲਗਾ ਰਹੀ ਹੈ | ਉਹਨਾਂ ਵੱਲੋਂ ਮਹਿਲਾਵਾਂ ਨੂੰ ਮਹਿਲਾ ਦਿਵਸ 'ਤੇ ਹਜ਼ਾਰ ਰੁਪਏ ਦੇ ਕੇ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਕੇ ਬੀਬੀਆਂ ਦੇ ਸਸ਼ਕਤੀਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਗਿਆ ਹੈ | ਜਿਸ ਨਾਲ ਜਿੱਥੇ ਬੀਬੀਆਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ, ਉੱਥੇ ਬੀਬੀਆਂ ਦਾ ਸਰਕਾਰ ਵੱਲੋਂ ਮਾਣ ਕੀਤਾ ਗਿਆ ਹੈ | ਬਿ੍ਗੇਡੀਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨ ਸਰਕਾਰ ਵਲੋਂ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਹਲਟ ਦੌੜ 'ਚ ਲੱਖਾ ਸਿੰਘ ਪਾਲਦੀ ਦੀ ਬਲਦ ਜੋੜੀ ਜੇਤੂ ਰਹੀ ਅਗਲੀ ਖ਼ਬਰ ਮੌਸਮ ਵਿੱਚ ਅਚਾਨਕ ਆਉਣ ਵਾਲੀਆਂ ਤਬਦੀਲੀਆਂ ਮਨੁੱਖੀ ਸਿਹਤ 'ਤੇ ਗੰਭੀਰ ਅਸਰ ਪਾਉਂਦੀਆਂ ਹਨ- ਡਾ. ਸੰਦੀਪ ਨਰ
Ad Position 24