ਘੁੰਮਣਾਂ, 9 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਵਾਹਦ 'ਚ 13ਵੀਂ ਹਲਟ ਦੌੜ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪ੍ਰਵਾਸੀ ਭਾਰਤੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ | ਜਿਸ ਵਿੱਚ ਲੱਖਾ ਸਿੰਘ ਪਾਲਦੀ ਦੀ ਬਲਦ ਜੋੜੀ ਜੇਤੂ ਰਹੀ | ਦੂਜੇ ਸਥਾਨ 'ਤੇ ਸੋਢੀ ਸਿੰਘ ਰਸੂਲਪੁਰ ਤੇ ਨਮੋਲੀਆ, ਤੀਜੇ ਸਥਾਨ 'ਤੇ ਦਰਸ਼ਨ ਸਿੰਘ, ਜਸਬੀਰ ਸਿੰਘ ਨਮੋਲੀਆ, ਚੌਥੇ ਸਥਾਨ 'ਤੇ ਖਾਨਖਾਨਾ ਦਰਬਾਰ ਰਾਜਾ ਸਾਹਿਬ ਅਤੇ ਪੰਜਵੇਂ ਸਥਾਨ 'ਤੇ ਚਰਨਜੀਤ ਸਿੰਘ ਦੀ ਬਲਦ ਜੋੜੀ ਜੇਤੂ ਰਹੀ | 25 ਦੇ ਲਗਪਗ ਬਲਦ ਜੋੜੀ ਦੇ ਜੇਤੂ ਮਾਲਕਾਂ ਨੂੰ ਪ੍ਰਧਾਨ ਮਹਿੰਦਰ ਸਿੰਘ, ਮੋਹਣ ਸਿੰਘ, ਅਜੀਤ ਸਿੰਘ, ਸੈਕਟਰੀ ਹਰਜਿੰਦਰ ਸਿੰਘ, ਜਰਨੈਲ ਸਿੰਘ ਯੂ. ਕੇ, ਜਸਬੀਰ ਸਿੰਘ ਸੰਘਾ, ਸਾਬਕਾ ਸਰਪੰਚ ਸਤਪਾਲ ਸਿੰਘ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਪ੍ਰਧਾਨ ਮਹਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਦੇਣ 'ਤੇ ਪ੍ਰਵਾਸੀ ਭਾਰਤੀਆਂ ਵਲੋਂ 11000 ਰੁਪਏ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ, ਜਸਕਰਨ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਡਾ. ਹਰਦਿਆਲ ਸਿੰਘ, ਸਨੀ ਵਾਹਦ, ਸੰਤੋਖ ਸਿੰਘ, ਹਿੰਦਾ, ਪ੍ਰਧਾਨ ਸੁਰਜੀਤ ਸਿੰਘ ਗੁਰਦੁਆਰਾ ਸਿੰਘ ਸਭਾ, ਹਰਜਿੰਦਰ ਸਿੰਘ ਏ. ਐਸ. ਆਈ, ਜਗਦੇਵ ਸਿੰਘ, ਕਮਲਜੀਤ ਬੰਗਾ ਪ੍ਰਧਾਨ ਕਿਸਾਨ ਵਿੰਗ, ਚੇਅਰਮੈਨ ਹੰਣਸ ਰਾਜ, ਜੱਗਾ ਪਹਿਲਵਾਨ, ਮਾਸਟਰ ਦੇਸ ਰਾਜ, ਜਥੇ. ਸੁਰਜੀਤ ਸਿੰਘ ਮਾਂਗਟ, ਤਰਲੋਚਨ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ ਯੂ. ਕੇ., ਹਰਪ੍ਰੀਤ ਸਿੰਘ, ਹਲਾ ਸਿੰਘ ਤੇ ਹੋਰ ਹਾਜ਼ਰ ਸਨ |