30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਰੋਮਜਾਰਾ ਰਾਣੂੰਆਂ ਵਿਖੇ ਖਿਡਾਰੀਆਂ ਨੂੰ ਟਰੈਕ ਸੂਟ ਤੇ ਖੇਡ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 10-03-2026
ਬਹਿਰਾਮ, 9 ਮਾਰਚ (ਸਰਬਜੀਤ ਸਿੰਘ ਰਾਣਾ)-ਖੇਡਾਂ ਦੇ ਖੇਤਰ 'ਚ ਨੌਜਵਾਨਾਂ ਅਤੇ ਬੱਚਿਆਂ ਲਈ ਪ੍ਰੇਰਣਾ ਸਰੋਤ ਬਣੇ ਉੱਘੇ ਵੇਟਲਿਫਟਰ ਡੀ.ਐਸ.ਪੀ ਮਨਜੀਤ ਸਿੰਘ ਰਾਣਾ ਦੀ ਪ੍ਰੇਰਨਾ ਨਾਲ ਬਾਬਾ ਗਾਂਧਾ ਸਿੰਘ ਸਪੋਰਟਸ ਕਲੱਬ ਭਰੋਮਜਾਰਾ ਰਾਣੂੰਆਂ ਵਿਖੇ ਬਾਬਾ ਗਾਂਧਾ ਸਿੰਘ ਦੇ ਐਨ.ਆਰ.ਆਈ ਪਰਿਵਾਰ ਵੱਲੋਂ ਕਲੱਬ 'ਚ ਵੇਟ ਲਿਫਟਿੰਗ ਦੀ ਪ੍ਰੈਕਟਿਸ ਕਰ ਰਹੇ ਬੱਚਿਆਂ ਨੂੰ ਟਰੈਕ ਸੂਟ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ | ਇਸ ਸਬੰਧੀ ਡੀ.ਐਸ.ਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਗਾਂਧਾ ਸਿੰਘ ਦੇ ਪਰਿਵਾਰ ਵੱਲੋਂ ਸਪੋਰਟਸ ਕਲੱਬ '‘ਚ ਇੰਟਰ ਲੌਕ ਲਗਾਏ ਗਏ | ਐੱਨ.ਆਰ .ਆਈ. ਪਰਿਵਾਰ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਤੇ ਹੋਰ ਕਾਰਜਾਂ ਲਈ ਲਗਪਗ ਚਾਰ ਲੱਖ ਤੋਂ ਵਧੇਰੇ ਦੀ ਰਕਮ ਖਰਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਬੱਚੇ ਇੱਥੋਂ ਵੇਟ ਲਿਫਟਿੰਗ ਦੀ ਸਿਖਲਾਈ ਲੈਕੇ ਖੇਡਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ | ਇਸ ਮੌਕੇ ਡੀ.ਐੱਸ.ਪੀ. ਮਨਜੀਤ ਸਿੰਘ ਰਾਣਾ, ਦਵਿੰਦਰ ਸਿੰਘ ਰਾਣਾ, ਰਣਵੀਰ ਸਿੰਘ ਰਾਣਾ, ਮਹਿੰਦਰ ਸਿੰਘ ਰਾਣਾ, ਦਲਵੀਰ ਸਿੰਘ ਰਾਣਾ, ਕੁਲਵੀਰ ਸਿੰਘ ਰਾਣਾ, ਸਤਨਾਮ ਸਿੰਘ ਕੈਨੇਡਾ, ਸਤਨਾਮ ਸਿੰਘ ਰਾਣਾ ਆਸਟਰੇਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਆਲੋਵਾਲ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਨਿੱਘੀ ਦੇ ਵਿਕਾਸ ਕਾਰਜਾਂ ਲਈ ਦਿੱਤੀ ਗ੍ਰਾਂਟ
Ad Position 24