ਸੜੋਆ, 9 ਮਾਰਚ (ਹਰਮੇਲ ਸਹੂੰਗੜਾ)-ਬਲਾਕ ਸੜੋਆ ਕਾਂਗਰਸ ਦੇ ਪ੍ਰਧਾਨ ਤਿਲਕ ਰਾਜ ਸੂਦ ਦੀ ਅਗਵਾਈ ਹੇਠ ਪਿੰਡ ਆਲੋਵਾਲ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਬੋਲਦਿਆਂ ਤਿਲਕ ਰਾਜ ਸੂਦ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਅੰਦਰ ਉੱਚ ਸਥਾਨਾਂ 'ਤੇ ਦੇਸ਼ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਦਾ ਕਬਜ਼ਾ ਰਿਹਾ ਹੈ | ਜਿਵੇਂ ਕਿ ਦੇਸ਼ ਦੇ ਰਾਸ਼ਟਰਪਤੀ ਅਤੇ ਹੋਰ ਬਹੁਤ ਥਾਵਾਂ 'ਤੇ ਡੀ.ਸੀ., ਐੱਸ.ਡੀ.ਐੱਮ., ਐੱਸ.ਐੱਸ.ਪੀ. ਤਾਇਨਾਤ ਹੋਣਾ ਮਹਿਲਾ ਵਰਗ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਅਤੇ ਮਹਿਲਾ ਸਸ਼ਕਤੀਕਰਨ ਨੂੰ 50 ਫੀਸਦੀ ਰਾਖਵਾਂਕਰਨ ਕਰਕੇ ਬਹੁਤ ਸਾਰੀਆਂ ਔਰਤਾਂ ਅੱਜ ਉੱਚ ਅਹੁਦਿਆਂ 'ਤੇ ਕਾਬਜ ਹਨ | ਇਸ ਮੌਕੇ ਸੁਖਵਿੰਦਰ ਕੌਰ, ਬਲਵਿੰਦਰ ਕੌਰ, ਮਨਜਿੰਦਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਆਸ਼ਾ ਰਾਣੀ, ਪਰਮਜੀਤ ਕੌਰ, ਨਿਰੰਜਨ ਕੌਰ, ਰੀਨਾ ਰਾਣੀ, ਮਮਤਾ, ਸਿਮਰਨ, ਕਲਪਨਾ, ਅੰਜੂ ਬਸਰਾ ਅਤੇ ਹੋਰ ਬੀਬੀਆਂ ਸ਼ਾਮਲ ਸਨ |