ਬਲਾਚੌਰ, 10 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਨਰੇਗਾ ਸਬੰਧੀ ਸਕੀਮਾਂ ਨੂੰ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਲੋਕਾਂ ਤੱਕ ਪੁੱਜਦਾ ਕਰਨ ਲਈ ਵਿਕਸਤ ਭਾਰਤ ਜੀ ਰਾਮ ਜੀ ਭਾਰਤੀ ਜਨਤਾ ਪਾਰਟੀ ਸੈੱਲ ਪੰਜਾਬ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਦਾ ਗਠਨ ਕੀਤਾ ਗਿਆ | ਸੂਬਾ ਪ੍ਰਧਾਨ ਚਮਕੀਲਾ ਸਿੰਘ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਜਾਰੀ ਕੀਤੀ ਸੂਚੀ ਤਹਿਤ ਗੁਰਨਾਮ ਸਿੰਘ ਕਿਸਾਣਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸਦੇ ਨਾਲ ਜ਼ਿਲ੍ਹਾ ਪੱਧਰੀ ਹੋਰ ਅਹੁਦੇਦਾਰਾਂ ਵਿੱਚ ਗੁਰਪ੍ਰੀਤ ਕਿਸਾਣਾ ਨੂੰ ਉਪ ਪ੍ਰਧਾਨ, ਨਰਿੰਦਰ ਭਾਟੀਆ ਨੂੰ ਜਨਰਲ ਸਕੱਤਰ, ਅਰਵਿਨ ਜੋਸ਼ੀ ਤੇ ਅਸ਼ੋਕ ਕੁਮਾਰ ਨੂੰ ਸੈਕਟਰੀ, ਨਿਤਾਸ਼ਾ ਗੰਗੜ ਨੂੰ ਖਜ਼ਾਨਚੀ, ਵਨੀਤਾ ਰਾਣਾ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਅਤੇ ਇਸੇ ਤਰਾਂ ਮਨੀ ਕੁਮਾਰ ਭਾਟੀਆ, ਸਤਨਾਮ ਸਿੰਘ, ਕੇਵਲ ਸਿੰਘ ਅਤੇ ਸੋਹਨ ਸਿੰਘ ਨੂੰ ਮੈਂਬਰ ਬਣਾਇਆ ਗਿਆ | ਇਸ ਨਿਯੁਕਤੀ ਲਈ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਕਿਸਾਣਾ ਨੇ ਸੂਬਾ ਪ੍ਰਧਾਨ ਚਮਕੀਲਾ ਸਿੰਘ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿਕਸਤ ਭਾਰਤ ਜੀ ਰਾਮ ਜੀ (ਨਰੇਗਾ) ਦਾ ਕੰਮ ਕਾਰ ਤੇ ਸਕੀਮਾਂ ਨੂੰ ਪਾਰਦਰਸ਼ਤਾ ਨਾਲ ਕਰਨ ਲਈ ਵਚਨਬਧ ਰਹਾਂਗਾ ਅਤੇ ਜਲਦੀ ਹੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਕੀਤੀ ਜਾਵੇਗੀ |
ਵਿਕਸਤ ਭਾਰਤ-ਜੀ ਰਾਮ ਜੀ ਭਾਜਪਾ ਸੈੱਲ ਪੰਜਾਬ ਵਲੋਂ ਜ਼ਿਲ੍ਹਾ ਇਕਾਈ ਦਾ ਐਲਾਨ <br/>
ਅਜੀਤ ਡੈਸਕ
11-03-2026