15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮਿੱਲ੍ਹ ਦੀ ਚਿਮਨੀ ਤੋਂ ਨਿਕਲਣ ਵਾਲੀ ਰਾਖ ਤੋਂ ਸ਼ਹਿਰ ਵਾਸੀਆਂ ਨੂੰ ਮਿਲੀ ਰਾਹਤ

Ad Position 21
No active advertisement
ਅਜੀਤ ਡੈਸਕ 11-03-2026
ਨਵਾਂਸ਼ਹਿਰ, 10 ਮਾਰਚ (ਹਰਮਿੰਦਰ ਸਿੰਘ ਪਿੰਟੂ)-ਮਿੱਲ੍ਹ ਦੇ ਵਿਭਾਗੀ ਮੁੱਖੀਆਂ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਵਾਂਸ਼ਹਿਰ ਦੇ ਸ਼ਹਿਰੀ ਵਾਸੀਆਂ ਨੂੰ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ੍ਹ ਵਿਖੇ ਸਥਾਪਤ ਕੋ-ਜੈਨਰੇਸ਼ਨ ਪਲਾਂਟ ਦੀ ਚਿਮਨੀ ਤੋਂ ਨਿਕਲਣ ਵਾਲੀ ਰਾਖ ਕਾਰਨ ਪਿਛਲੇ 2-3 ਸਾਲ ਤੋਂ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦਾ ਮੁੱਖ ਕਾਰਨ ਪਹਿਲਾ ਕੋ-ਜੈਨਰੇਸ਼ਨ ਪਲਾਂਟ ਚਲਾ ਰਹੀ ਪਾਰਟੀ ਵਲ਼ੋਂ ਕੋ-ਜੈਨਰੇਸ਼ਨ ਪਲਾਂਟ ਦੀ ਰਿਪੇਅਰ ਮੇਟੀਨੈਂਸ ਦਾ ਕੰਮ ਸਹੀ ਤਰੀਕੇ ਨਾਲ ਨਾ ਕਰਵਾਉਣ ਸੀ | ਪਰ ਕੋ-ਜੈਨਰੇਸ਼ਨ ਪਲਾਂਟ ਦੇ ਮਿੱਲ੍ਹ ਅਧੀਨ ਆਉਣ ਉਪਰੰਤ ਮਿੱਲ੍ਹ ਮੈਨੇਜਮੈਂਟ ਵੱਲੋਂ ਕੋ-ਜੈਨਰੇਸ਼ਨ ਪਲਾਂਟ ਦੇ ਈ.ਐਸ.ਪੀ. ਯੂਨਿਟ, ਵੈੱਟ ਸਕਰੱਬਰ ਸਮੇਤ ਪਲਾਂਟ ਦੀ ਸਮੁੱਚੀ ਰਿਪੇਅਰ ਮੇਟੀਨੈਂਸ ਦਾ ਕੰਮ ਤਸੱਲੀਬਖਸ਼ ਤਰੀਕੇ ਨਾਲ ਮੁਕੰਮਲ ਕਰਵਾਇਆ ਗਿਆ ਹੈ ਅਤੇ ਇਸ ਸੀਜਨ 2025-26 ਦੌਰਾਨ ਕੋ-ਜੈਨਰੇਸ਼ਨ ਪਲਾਂਟ ਦੀ ਚਿਮਨੀ ਤੋਂ ਨਿਕਲਣ ਵਾਲੀ ਰਾਖ ਦੀ ਦਿੱਕਤ ਬਿਲਕੁਲ ਪੇਸ਼ ਨਹੀ ਆਈ ਹੈ, ਜਿਸ 'ਤੇ ਸ਼ਹਿਰ ਵਾਸੀ ਵੀ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਨਜ਼ਰ ਆ ਰਹੇ ਹਨ |
ਸਹਿਕਾਰੀ ਸਭਾ ਘੁੰਮਣ 'ਚ ਆਮ ਇਜਲਾਸ 13 ਨੂੰ
ਘੁੰਮਣਾਂ, 10 ਮਾਰਚ (ਮਹਿੰਦਰਪਾਲ ਸਿੰਘ)-ਸਹਿਕਾਰਤਾ ਅਧੀਨ ਆਉਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਹਿੱਸੇਦਾਰ ਮੈਂਬਰਾਂ ਦਾ ਸਾਲ ਵਿੱਚ ਇਕ ਵਾਰ ਆਮ ਇਜ਼ਲਾਸ ਬੁਲਾਇਆ ਜਾਂਦਾ ਹੈ | ਇਸੇ ਹੀ ਸਬੰਧ 'ਚ ਘੁੰਮਣ ਸਹਿਕਾਰੀ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਾਹ ਤੇ ਸਕੱਤਰ ਮੈਡਮ ਸੁਨੀਤਾ ਰਾਣੀ ਸਭਾ ਘੁੰਮਣ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਭਾ ਦੇ ਹਿੱਸੇਦਾਰ ਮੈਂਬਰਾਂ ਦਾ ਆਮ ਇਜਲਾਸ 13 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਬੁਲਾਇਆ ਜਾ ਰਿਹਾ ਹੈ, ਜਿਸ ਵਿਚ ਸਭਾ ਦੇ ਕੰਮਕਾਰ ਸਬੰਧੀ ਵਿਚਾਰਾਂ ਹੋਣਗੀਆਂ | ਸਾਰੇ ਹਿੱਸੇਦਾਰ ਮੈਂਬਰ ਦਿੱਤੇ ਹੋਏ ਸਮੇਂ 'ਤੇ ਹਾਜ਼ਰ ਹੋਣ |

Ad Position 22
No active advertisement
ਪਿਛਲੀ ਖ਼ਬਰ ਬੱਲੋਵਾਲ ਸੌਂਖੜੀ ਵਿਖੇ 'ਨਵੀਆਂ ਅਧਿਆਪਨ ਵਿਧੀਆਂ' ਸੰਬੰਧੀ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਵਿਕਸਤ ਭਾਰਤ-ਜੀ ਰਾਮ ਜੀ ਭਾਜਪਾ ਸੈੱਲ ਪੰਜਾਬ ਵਲੋਂ ਜ਼ਿਲ੍ਹਾ ਇਕਾਈ ਦਾ ਐਲਾਨ <br/>
Ad Position 24