ਬਹਿਰਾਮ, 10 ਮਾਰਚ (ਨਛੱਤਰ ਸਿੰਘ ਬਹਿਰਾਮ)-ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਵਲੋਂ ਵਰੋਸਾਇ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰਮਤਿ ਰੂਹਾਨੀ ਸਮਾਗਮ ਸ਼ੁਰੂ ਹੋਇਆ, ਜਿਸ ਦੇ ਪਹਿਲੇ ਦਿਨ ਦੀਵਾਨ ਸਜਾਏ ਗਏ ਤੇ ਸੰਗਤਾਂ ਨੇ ਕੀਰਤਨ ਦਾ ਖ਼ੂਬ ਅਨੰਦ ਮਾਣਿਆ | ਕੀਰਤਨੀ ਜਥਿਆਂ ਵਿਚ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਬਾਬਾ ਬਾਗ਼ ਸਿੰਘ ਲੁਧਿਆਣਾ, ਢਾਡੀ ਰਿਪਨਜੀਤ ਸਿੰਘ ਝੰਡੇਰ ਕਲਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਅਜਾਇਬ ਸਿੰਘ ਅਟਵਾਲ ਬਹਿਰਾਮ, ਭਾਈ ਸੁਖਵਿੰਦਰ ਸਿੰਘ ਅਨਮੋਲ ਬੀਸਲਾ, ਬੀਬੀ ਨਿਰਮਲ ਕੌਰ ਬਹਿਰਾਮ, ਭਾਈ ਜਗਜੀਤ ਸਿੰਘ ਚੱਕ ਰਾਮੂੰ, ਭਾਈ ਅਮਰਜੀਤ ਸਿੰਘ ਲੇਹਲ ਬਹਿਰਾਮ, ਅਵਤਾਰ ਸਿੰਘ ਮਾਨ, ਸੁਖਵਿੰਦਰ ਸਿੰਘ ਰੰਧਾਵਾ, ਨਰਪ੍ਰੀਤ ਸਿੰਘ ਚੱਕਰਾਮੂੰ, ਕੁਲਵਿੰਦਰ ਸਿੰਘ ਢਿੱਲੋਂ, ਕੇਵਲ ਸਿੰਘ ਭਰੋਮਜਾਰਾ, ਬੁੱਧ ਰਾਮ ਜੱਖੂ, ਅਮਰਜੀਤ ਕੁਮਾਰ, ਸੁਖਦੇਵ ਸਿੰਘ ਜੁਲਾਹਮਾਜਰਾ, ਸੁਖਜੀਤ ਸਿੰਘ ਦੁਸਾਝਕਲਾਂ, ਗੁਰਪ੍ਰੀਤ ਸਿੰਘ ਬੀਸਲਾ, ਸਵਰਨਜੀਤ ਸਿੰਘ ਖ਼ਾਨਪੁਰ, ਕਸ਼ਮੀਰ ਸਿੰਘ ਬਹਿਰਾਮ, ਜੈ ਦੀਪ ਸਿੰਘ ਬੀਸਲਾ, ਗੁਰਪ੍ਰੀਤ ਸਿੰਘ ਬੀਸਲਾ, ਸੁਰਿੰਦਰ ਕੁਮਾਰ ਪਿੰਕੀ, ਅਮਨਦੀਪ ਸਿੰਘ ਭਰੋਮਜਾਰਾ, ਅਮਰ ਸਿੰਘ ਮੁਕੰਦਪੁਰ, ਬਲਵੀਰ ਸਿੰਘ, ਬਲਜਿੰਦਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ |