15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜ ਸਕਦਾ ਹੈ- ਜਥੇਦਾਰ ਸ਼ੁਕਾਰ

Ad Position 21
No active advertisement
ਅਜੀਤ ਡੈਸਕ 11-03-2026
ਨਵਾਂਸ਼ਹਿਰ, 10 ਮਾਰਚ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਨੂੰ ਹਲਕਾ ਨਵਾਂਸ਼ਹਿਰ ਦਾ ਇੰਚਾਰਜ ਲਗਾਉਣ 'ਤੇ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਲੜਾਈ ਲੜ ਸਕਦਾ ਹੈ | ਸਮਾਗਮ ਦੌਰਾਨ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਕਮਲ ਚੇਤਲੀ ਜ਼ਿਲ੍ਹਾ ਅਬਜਰਵਰ, ਹਰਪ੍ਰੀਤ ਸਿੰਘ ਖਾਰਾ, ਪਰਮ ਸਿੰਘ ਖਾਲਸਾ, ਹਰਨੇਕ ਸਿੰਘ ਬੜਵਾ ਨੇ ਵਿਚਾਰ ਪੇਸ਼ ਕਰਦਿਆਂ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਨੂੰ ਮੁਬਾਰਕਾਂ ਦਿੱਤੀਆਂ ਅਤੇ ਆਖਿਆ ਕਿ ਇਸ ਸਮੇਂ ਹਲਕੇ ਵਿੱਚ ਇੱਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ | ਉਹਨਾਂ ਆਖਿਆ ਕਿ ਲੰਬਾ ਸਮਾਂ ਕਾਂਗਰਸ ਨਵਾਂਸ਼ਹਿਰ ਹਲਕੇ 'ਤੇ ਕਾਬਜ ਰਹੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਨਵਾਂਸ਼ਹਿਰ ਹਲਕੇ ਵਾਸਤੇ ਚਾਰ ਸਾਲਾਂ 'ਚ ਕੋਈ ਵਿਕਾਸ ਕਾਰਜ ਨਹੀਂ ਕੀਤਾ | ਲੋਕ ਇਸ ਸਮੇਂ ਸਰਕਾਰ ਤੋਂ ਠੱਗਿਆ ਮਹਿਸੂਸ ਕਰ ਰਹੇ ਹਨ | ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਨੇ ਆਖਿਆ ਕਿ ਪਾਰਟੀ ਨੇ ਜੋ ਵੀ ਉਸਨੂੰ ਮਾਣ ਦਿੱਤਾ ਹੈ ਉਹ ਉਸ 'ਤੇ ਖਰਾ ਉਤਰਨਗੇ | ਇਸ ਮੌਕੇ ਹਰਨੇਕ ਸਿੰਘ ਬੜਵਾ, ਤਲਵਿੰਦਰ ਸਿੰਘ ਕਾਜਮਪੁਰ, ਸਲਿੰਦਰ ਸਿੰਘ ਸਰਪੰਚ ਉੜਾਪੜ , ਹਿੰਮਤ ਕੁਮਾਰ ਬੋਬੀ ਜ਼ਿਲ੍ਹਾ ਪ੍ਰਧਾਨ, ਕੁਲਵਿੰਦਰ ਸਿੰਘ, ਸਚਿਨ ਸ਼ਾਹਪੁਰ ਪੱਟੀ, ਸਤਨਾਮ ਸਿੰਘ ਤਾਜੋਵਾਲ, ਗੁਰਪਾਲ ਸਿੰਘ ਸ਼ਾਹਕੋਟ, ਦਵਿੰਦਰ ਸਿੰਘ ਬੇਗਮਪੁਰ, ਮਨਮੋਹਨ ਸਿੰਘ ਗੁਲਾਟੀ, ਜਰਨੈਲ ਸਿੰਘ ਖਾਲਸਾ, ਜਸਬੀਰ ਸਿੰਘ ਸੂਰਾਪੁਰ ,ਬਲਵੀਰ ਸਿੰਘ ਪੱਲੀ ਝਿੱਕੀ, ਹਰਦੀਪ ਸਿੰਘ ਸਰਪੰਚ ਪੱਲੀ ਉੱਚੀ, ਹੁਸਨ ਲਾਲ ਕੋਟ ਪੱਤੀ, ਸੁਖਵਿੰਦਰ ਸਿੰਘ ਮਿੰਟੂ ਜਾਡਲਾ, ਜਰਨੈਲ ਸਿੰਘ ਭਾਨਮਜਾਰਾ, ਕੁਲਵੰਤ ਸਿੰਘ ਖਾਲਸਾ, ਗੁਰਜਿੰਦਰ ਸਿੰਘ ਦੌਲਤਪੁਰ, ਤਾਰਾ ਸਿੰਘ ਸਜਾਵਲਪੁਰ, ਜੋਗਿੰਦਰ ਸਿੰਘ ਅਟਵਾਲ, ਗੁਰਜੀਤ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਤੇ ਕੰਨਾਂ ਦਾ ਮੁਫ਼ਤ ਚੈੱਕਅਪ ਕੈਂਪ 12 ਨੂੰ ਅਗਲੀ ਖ਼ਬਰ ਗੜ੍ਹਪਧਾਣਾ ਨਿਵਾਸੀਆਂ ਨੂੰ ਵੱਡੀ ਰਾਹਤ, ਦਾਨੀ ਪਰਿਵਾਰ ਵਲੋਂ ਐਂਬੂਲੈਂਸ ਭੇਟ <br/>
Ad Position 24