ਉਸਮਾਨਪੁਰ, 28 ਮਾਰਚ (ਸੰਦੀਪ ਮਝੂਰ)- ਸਰਕਾਰੀ ਪ੍ਰਾਇਮਰੀ ਸਕੂਲ ਜਲਵਾਹਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਸਕੂਲ ਮੁਖੀ ਸੁਮਨ ਪ੍ਰੀਆ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੌਕੇ ਗ੍ਰੈਜੂਏਸ਼ਨ ਸੈਰੇਮਨੀ, ਸਲਾਨਾ ਨਤੀਜੇ ਦਾ ਐਲਾਨ, ਨਵੇਂ ਸੈਸ਼ਨ ਦਾ ਆਗਾਜ਼, ਐਫ-ਐਲ-ਐਨ ਮੇਲਾ, ਐਚ.ਪੀ.ਵੀ. ਟੀਕਾਕਰਨ, ਹੋਲਿਸਟਿਕ ਰਿਪੋਰਟ ਕਾਰਡ ਵੀ ਵੰਡੇ ਗਏ | ਇਸ ਮੌਕੇ ਸਕੂਲ ਮੁਖੀ ਵਲੋਂ ਪਿੰਡ ਦੇ ਪਤਵੰਤਿਆਂ ਦਾ ਸਵਾਗਤ ਕਰਿਦਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿੱਚ ਸੈਸ਼ਨ ਦੌਰਾਨ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ | ਇਸ ਮੌਕੇ ਸਕੂਲ ਸਟਾਫ ਮੈਂਬਰਾਂ ਵਲੋਂ ਦਾਨੀ ਸੱਜਣ ਪ੍ਰਦੀਪ ਕੁਮਾਰ, ਕਮਲਜੀਤ ਸਿੰਘ ਅਤੇ ਰਾਮਨਾਥ ਨੂੰ ਯਾਦਗਾਰ ਚਿੰਨ੍ਹ ਭੇਂਟ ਕੀਤੇ ਗਏ | ਅੰਤ ਵਿਚ ਸਕੂਲ ਮੁਖੀ ਸ਼੍ਰੀਮਤੀ ਸੁਮਨ ਪਿ੍ਆ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਚੰਗੇ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਕਮਲਜੀਤ ਸਿੰਘ, ਪ੍ਰਦੀਪ ਕੁਮਾਰ, ਰਾਮਨਾਥ, ਅਧਿਆਪਕ ਵਿਵੇਕ ਸਿੰਘ, ਗੁਰਦੀਪ ਕੌਰ, ਮਿਡ-ਡੇ-ਮੀਲ ਵਰਕਰ ਕੁਲਵਿੰਦਰ ਕੌਰ, ਸੁਖਬੀਰ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ |