07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ- ਮੁੱਖ ਖੇਤੀਬਾੜੀ ਅਫ਼ਸਰ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਦੀਦਾਰ ਸਿੰਘ ਸ਼ੇਤਰਾ)- ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਲੇਖਰਾਜ ਬੇਗੋਵਾਲ ਨੇ ਅਹੁਦਾ ਸੰਭਾਲਣ ਉਪਰੰਤ ਆਪਣੇ ਮਾਣ ਵਿੱਚ ਕੀਤੇ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਅਧਿਕਾਰੀ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਕਿ ਇਹ ਇੱਕ ਅਹਿਮ ਜਿੰਮੇਵਾਰੀ ਵਾਲਾ ਅਹੁਦਾ ਹੈ | ਸਾਡੇ ਵਿਭਾਗ ਦਾ ਮਨੁੱਖੀ ਖੁਰਾਕ ਅਤੇ ਦੇਸ਼ ਦੀ ਆਰਥਿਕਤਾ ਨਾਲ ਨੇੜਲਾ ਰਿਸ਼ਤਾ ਹੈ | ਸਾਡਾ ਦੇਸ਼ ਇੱਕ ਖੇਤੀ ਪ੍ਰਧਾਨ ਦੇਸ਼ ਹੈ | ਜੇਕਰ ਦੇਸ਼ ਦੇ ਕਿਸਾਨ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਤਾਂ ਕੁਦਰਤੀ ਹੈ ਕਿ ਦੇਸ਼ ਦੀ ਆਰਥਿਕਤਾ ਵੀ ਮਜਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਜ਼ਿਲੇ ਭਰ ਦੇ ਕਿਸਾਨ ਉਹਨਾਂ ਨੂੰ ਬਿਨਾ ਕਿਸੀ ਝਿਜਕ ਮਿਲ ਸਕਦੇ ਹਨ | ਉਹ ਖੇਤੀਬਾੜੀ ਨੂੰ ਲਾਹੇਵੰਦਾ ਕਿੱਤਾ ਬਨਾਉਣ ਲਈ ਪੰਜਾਬ ਸਰਕਾਰ ਦੇ ਹਰ ਉਪਰਾਲੇ ਲਈ ਵਚਨਵੱਧ ਹਨ | ਉਹ ਸਰਕਾਰ ਵੱਲੋਂ ਕਿਸਾਨੀ ਦੇ ਕਿੱਤੇ ਨਾਲ ਸਬੰਧਤ ਬੀਜ, ਕੀਟਨਾਸ਼ਕ ਅਤੇ ਹੋਰ ਵਸਤੂਆਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਉਹਨਾਂ ਜ਼ਿਲ੍ਹੇ ਭਰ ਦੇ ਬੀਜ, ਕੀਟਨਾਸ਼ਕਾਂ ਤੇ ਖਾਦ ਵਕਰੇਤਾਵਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰਵਾਨਿਤ ਬੀਚ ਕੀਟ ਨਾਸ਼ਕ ਅਤੇ ਖਾਦਾਂ ਹੀ ਦੇਣ ਤਾਂ ਕਿ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣ ਵਿੱਚ ਅਸੀਂ ਕਿਸਾਨ ਦੀ ਸਹਾਇਤਾ ਕਰ ਸਕੀਏ | ਇਸ ਮੌਕੇ ਸੀਡ ਪੈਸਟੀਸਾਈਡਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਖੇਤੀ ਇੱਕ ਅਜਿਹਾ ਕਿੱਤਾ ਹੈ ਜਿਹੜਾ ਦੇਸ਼ ਦੀ 70 ਫੀਸਦੀ ਆਬਾਦੀ ਨੂੰ ਰੁਜ਼ਗਾਰ ਮੁਹੱਈਆ ਕਰਦਾ ਹੈ | ਉਹਨਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਪ੍ਰਵਾਨ ਬੀਜ, ਕੀਟਨਾਸ਼ਕਾਂ ਤੇ ਹੋਰ ਖਾਦਾਂ ਹੀ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਿਵਾਉਂਦੇ ਹਾਂ | ਡਾਕਟਰ ਬਗੋਵਾਲ ਨੂੰ ਜੀ ਆਇਆ ਨੂੰ ਆਖਣ ਵਾਲਿਆਂ ਵਿੱਚ ਮਨਦੀਪ ਸਿੰਘ, ਕੁਲਦੀਪ ਸਿੰਘ ਰਾਹੋਂ, ਤਰਲੋਕ ਸਿੰਘ ਸੇਠੀ, ਰਾਕੇਸ਼ ਕੁਮਾਰ ਮੁਖੀਜਾ, ਤਰਨ ਦੱਤਾ, ਸੁਰਿੰਦਰ ਕੁਮਾਰ ਚੱਢਾ ਸਰਹਾਲ੍ਹ ਕਾਜ਼ੀਆਂ, ਅਤੇ ਅਤੇ ਸੁਖਦੇਵ ਸਿੰਘ ਚੱਕ ਦਾਨਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦਿਆਲਾਂ ਵਿਖੇ ਹਲਕਾ ਵਿਧਾਇਕਾ ਵਲੋਂ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਸ.ਪ.ਸ ਜਲਵਾਹਾ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24