28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬੰਗਾ ਤਹਿਸੀਲ ਦੇ ਸੇਵਾ ਕੇਂਦਰਾਂ ਅੱਗੇ ਲੱਗੀਆਂ ਲੰਬੀਆਂ ਕਤਾਰਾਂ

Ad Position 21
No active advertisement
ਅਜੀਤ ਡੈਸਕ 03-04-2026
ਬੰਗਾ, 2 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਰਕਾਰ ਵਲੋਂ ਔਰਤਾਂ ਨੂੰ 1000 ਰੁਪਏ ਅਤੇ ਐੱਸ. ਸੀ. ਔਰਤਾਂ ਨੂੰ 1500 ਰੁਪਏ ਦੇਣ ਦੇ ਐਲਾਨ ਤੋਂ ਬਾਅਦ ਤਹਿਸੀਲ ਬੰਗਾ ਦੇ ਸੇਵਾ ਕੇਂਦਰਾਂ ਦੇ ਅੱਗੇ ਔਰਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ | ਅੱਜ ਸਵੇਰੇ ਸੇਵਾ ਕੇਂਦਰ ਬੰਗਾ ਵਿੱਚ ਜਾਣ 'ਤੇ ਔਰਤਾਂ ਤੇ ਮਰਦਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ | ਔਰਤਾਂ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਤੋਂ ਆਪਣੀ ਵਾਰੀ ਲਈ ਸੇਵਾ ਕੇਂਦਰ ਦੀ ਕਤਾਰ ਵਿੱਚ ਖੜ੍ਹੀਆਂ ਹਨ | ਉਹਨਾਂ ਇਹ ਵੀ ਦੱਸਿਆ ਕਿ ਇਸ ਸੇਵਾ ਕੇਂਦਰ ਵਿਚ 6 ਕਾਂਊਟਰ ਹਨ, ਪਰ ਇਸ ਵੇਲੇ ਸਿਰਫ ਦੋ ਹੀ ਕਾਂਊਟਰ ਚੱਲ ਰਹੇ ਹਨ | ਬਾਕੀ ਅਪਰੇਟਰ ਪਿੰਡਾਂ ਵਿੱਚ 10 ਲੱਖ ਵਾਲਾ ਕਾਰਡ ਬਣਾਉਣ ਲਈ ਪਿੰਡਾਂ ਵਿੱਚ ਭੇਜੇ ਹੋਏ ਹਨ | ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਲਾਭਪਾਤਰੀ ਔਰਤਾਂ ਨੇ ਦੱਸਿਆ ਕਿ ਉਹ ਤਕਰੀਬਨ ਤਿੰਨ ਦਿਨਾਂ ਤੋਂ ਲਗਾਤਾਰ ਸੇਵਾ ਕੇਂਦਰ ਦੇ ਗੇੜੇ ਕੱਢ ਰਹੇ ਹਨ | ਭੁੱਖੀਆਂ ਭਾਣੀਆਂ ਅਸੀ ਸੇਵਾ ਕੇਂਦਰ ਦੇ ਧੱਕੇ ਖਾ ਰਹੀਆਂ ਬੱਚਿਆਂ ਨੂੰ ਸੁੱਤੇ ਪਇਆਂ ਨੂੰ ਛੱਡ ਕੇ ਆ ਜਾਂਦੀਆਂ ਜਿਸ ਕਾਰਨ ਬੱਚਿਆਂ ਦਾ ਸਕੂਲ ਜਾਣਾ ਵੀ ਔਖਾ ਹੋਇਆ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਪਹਿਲੀ ਸਰਕਾਰ ਨੇ ਸੇਵਾ ਕੇਂਦਰ ਪਿੰਡਾਂ 'ਚ ਖੋਲ੍ਹੇ ਸਨ ਉਨ੍ਹਾਂ ਨੂੰ ਦੁਬਾਰਾ ਖੋਲਿ੍ਹਆ ਜਾਵੇ ਤਾਂ ਜੋ ਔਰਤਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ | ਉਨ੍ਹਾਂ ਅੱਗੇ ਹੋਰ ਦੱਸਿਆ ਕਿ ਜਦੋਂ ਲਾਇਨ ਲੱਗ ਜਾਂਦੀ ਹੈ ਤਾਂ ਟੋਕਨ ਪੂਰੇ ਹੋ ਜਾਂਦੇ ਹਨ | ਬਾਕੀਆਂ ਨੂੰ ਵਾਪਿਸ ਮੁੜਨਾ ਪੈਂਦਾ ਹੈ, ਕਿਉਂਕਿ ਸੇਵਾ ਕੇਂਦਰ ਵਾਲੇ ਸਿਰਫ 50 ਟੋਕਨ ਹੀ ਦੇ ਰਹੇ ਹਨ | ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੇਵਾ ਕੇਂਦਰ ਦੇ ਸਾਰੇ ਕਾਂਊਟਰ ਚਾਲੂ ਕੀਤੇ ਜਾਣ ਤਾਂ ਕਿ ਸੇਵਾ ਕੇਂਦਰਾਂ ਵਿਚ ਧੱਕੇ ਖਾ ਰਹੀ ਜਨਤਾ ਨੂੰ ਰਾਹਤ ਮਿਲ ਸਕੇ | ਵਰਨਣਯੋਗ ਹੈ ਕਿ ਸਰਕਾਰ ਵਲੋਂ ਔਰਤਾਂ ਨੂੰ ਦਿੱਤੇ ਜਾ ਰਹੇ ਕ੍ਰਮਵਾਰ 1000 ਰੁਪਏ ਅਤੇ 1500 ਰੁਪਏ ਪ੍ਰਤੀ ਮਹੀਨਾ ਦੇ ਐਲਾਨ ਤੋਂ ਬਾਅਦ ਔਰਤਾਂ ਵਿਚ ਐੱਸ. ਸੀ. ਅਤੇ ਰੈਜੀਡੈਂਸ ਸਰਟੀਫਿਕੇਟ ਬਣਾਉਣ ਦੀ ਹੋੜ ਲੱਗੀ ਹੋਈ ਹੈ | ਸੇਵਾ ਕੇਂਦਰਾਂ ਦੇ ਬਾਹਰ ਕਈ ਦਿਨਾਂ ਤੋਂ ਲਗਾਤਾਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ | ਕਤਾਰਾਂ 'ਚ ਖੜ੍ਹੀਆਂ ਬੀਬੀਆਂ ਇਹ ਵੀ ਕਹਿੰਦੀਆਂ ਸੁਣੀਆਂ ਕਿ ਪਤਾ ਨਹੀਂ ਪੈਸੇ ਮਿਲਣੇ ਵੀ ਹਨ ਜਾਂ ਨਹੀ ਲੇਕਿਨ ਉਨ੍ਹਾਂ ਨੂੰ ਹੁਣ ਬਹੁਤ ਖਜਲ ਖੁਆਰ ਹੋਣਾ ਪੈ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਰਮਚਾਰੀਆਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 4, 5 ਨੂੰ
Ad Position 24