28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਈ ਹਰਪ੍ਰੀਤ ਸਿੰਘ ਮੀਰਪੁਰ ਜੱਟਾਂ ਦੇ ਜਥੇ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-04-2026
ਮਜਾਰੀ/ਸਾਹਿਬਾ, 2 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਸੱਚ ਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਿਖੇ ਨਵਾਂਸ਼ਹਿਰ ਦੇ ਭਾਈ ਹਰਪ੍ਰੀਤ ਸਿੰਘ ਮੀਰਪੁਰ ਜੱਟਾਂ ਦੇ ਕੀਰਤਨੀ ਜਥੇ ਜਿਸ ਵਿਚ ਭਾਈ ਗੁਰਪ੍ਰੀਤ ਸਿੰਘ ਤੇ ਤਬਲਾ ਵਾਦਕ ਅੰਮਿ੍ਤਪਾਲ ਸਿੰਘ ਨੇ ਸਾਥ ਦਿੱਤਾ ਨੂੰ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ | ਜਥੇ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਐੱਸ. ਜੀ. ਪੀ. ਸੀ. ਸਿੱਖ ਪ੍ਰਚਾਰਕ ਦੋਆਬਾ ਜੋਨ ਵਲੋਂ ਇਲਾਕੇ ਦੇ ਨਿਰੋਲ ਗੁਰਬਾਣੀ ਤੇ ਕੀਰਤਨ ਨਾਲ ਜੁੜੇ ਹੋਏ ਸਿੱਖ ਨੌਜਵਾਨਾਂ ਨੂੰ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਵਿਚ ਕੀਰਤਨ ਦੀ ਸੇਵਾ ਦੇ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਕੀਰਤਨੀ ਜਥੇ ਦੀ ਹੌਂਸਲਾ ਅਫਜਾਈ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਅਮਰਜੀਤ ਸਿੰਘ ਵਲੋਂ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ, ਜੋ ਨਵਾਂਸ਼ਹਿਰ ਵਾਸਤੇ ਬੜੇ ਮਾਣ ਵਾਲੀ ਗੱਲ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24