ਔੜ/ਝਿੰਗੜਾਂ, 2 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਸ੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਸ਼ਨੀ ਦੇਵ ਮੰਦਰ ਪਿੰਡ ਝਿੰਗੜਾਂ ਵਿਖੇ ਮੁੱਖ ਸੇਵਾਦਾਰ ਪੰਡਿਤ ਵੀ. ਕੇ. ਜੌਹਲ ਬੰਗਿਆਂ ਵਾਲਿਆਂ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਪੰਡਿਤ ਸੀਤਾ ਰਾਮ ਵਲੋਂ ਸੁੰਦਰ ਕਾਂਡ ਪਾਠ, ਹਨੂੰਮਾਨ ਚਾਲੀਸਾ ਦੇ ਪਾਠ ਕਰਨ ਅਤੇ ਹਵਨ ਪੂਜਾ ਦੀ ਰਸਮ ਅਦਾ ਕਰਨ ਉਪਰੰਤ ਪੰਡਿਤ ਕਾਂਸੀ ਰਾਮ ਬੰਗਿਆਂ ਵਾਲਿਆਂ ਆਰਤੀ ਗਾਇਨ ਕੀਤੀ ਗਈ | ਉਪਰੰਤ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ | ਇਸ ਸਮਾਗਮ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਪੰਜਾਬ ਬਲਾਕ ਇਕਾਈ ਮੁਕੰਦਪੁਰ ਦੇ ਪ੍ਰਧਾਨ ਪ੍ਰਸ਼ੋਤਮ ਲਾਲ, ਰਾਮ ਜੀ ਦਾਸ ਗੁਣਾਚੌਰ ਜ਼ਿਲ੍ਹਾ ਕੈਸ਼ੀਅਰ, ਕੁਲਦੀਪ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਹਨੂੰਮਾਨ ਜੀ ਦੇ ਜਨਮ ਦਿਵਸ ਦੀ ਇਕੱਤਰਤ ਸੰਗਤ ਨੂੰ ਮੁਬਾਰਕਬਾਦ ਦਿੱਤੀ | ਮੁੱਖ ਸੇਵਾਦਾਰ ਪੰਡਿਤ ਵੀ. ਕੇ. ਜੌਹਲ ਵਲੋਂ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਨੂੰ ਸ੍ਰੀ ਹਨੂੰਮਾਨ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਧੰਨਵਾਦ ਕੀਤਾ | ਇਸ ਮੌਕੇ ਕੰਜਕਾਂ ਪੂਜਨ ਉਪਰੰਤ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਪੰਡਿਤ ਕਾਂਸੀ ਰਾਮ, ਪੰਡਿਤ ਛੱਜੂ ਰਾਮ, ਪੰਡਿਤ ਸੀਤਾ ਰਾਮ, ਰਾਜਨ ਸ਼ਰਮਾ, ਪੰਡਿਤ ਰੁਦਰਾ ਬੰਗਿਆਂ ਵਾਲੇ, ਸੁਮਿਤ ਚੌਧਰੀ, ਬਿੰਦਰੀ ਨਿਰਵਾਣਾ, ਜਪਸੀਰਤ ਚੌਧਰੀ, ਨਵ ਕਰਨ, ਪੰਡਿਤ ਮੋਹਨ ਲਾਲ ਬੰਗਾ ਆਦਿ ਹਾਜ਼ਰ ਸਨ |