28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬੁਰਜ ਟਹਿਲ ਦਾਸ ਦੇ ਧੁੱਸੀ ਬੰਨ੍ਹ ਵੱਲ ਪ੍ਰਸ਼ਾਸ਼ਨ ਦਾ ਧਿਆਨ ਦਿਵਾਉਣ ਲਈ ਇਲਾਕਾ ਵਾਸੀਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-04-2026
ਉੜਾਪੜ/ਲਸਾੜਾ, 2 ਅਪ੍ਰੈਲ (ਲਖਵੀਰ ਸਿੰਘ ਖੁਰਦ)-ਪਿਛਲੇ ਸਾਲ ਬਰਸਾਤਾਂ ਦੇ ਦੌਰਾਨ ਸਤਲੁਜ ਦਰਿਆ ਵਿਚ ਆਏ ਹੜ੍ਹਾਂ ਕਾਰਨ ਪਿੰਡ ਬੁਰਜ ਟਹਿਲ ਦਾਸ ਕੋਲੋਂ ਧੁਸੀ ਬੰਨ੍ਹ ਵਿਚ ਪਏ ਵੱਡੇ ਪਾੜ ਤੋਂ ਸਹਿਮੇ ਹੋਏ ਲੋਕਾਂ ਵਲੋਂ ਬੰਨ੍ਹ ਦੀ ਮੌਜੂਦਾ ਖਸਤਾ ਹਾਲਤ 'ਤੇ ਚਿੰਤਾ ਜਾਹਿਰ ਕੀਤੀ ਹੈ | ਇਸ ਸਬੰਧੀ ਇਲਾਕੇ ਦੇ ਮੋਹਤਵਾਰ ਲੋਕਾਂ ਦਾ ਬੁਰਜ ਟਹਿਲ ਦਾਸ ਵਿਖੇ ਵਿਸ਼ੇਸ਼ ਇਕੱਠ ਹੋਇਆ | ਜਿਸ ਵਿਚ ਬੋਲਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਜਗਦੀਸ਼ ਸਿੰਘ, ਸਹਿਕਾਰੀ ਸਭਾ ਫਾਂਬੜਾ ਦੇ ਪ੍ਰਧਾਨ ਜਰਨੈਲ ਸਿੰਘ, ਬੇਗੋਵਾਲ ਦੇ ਸਰਪੰਚ ਹਿਤੇਸ਼ ਮਾਹੀ ਤੇ ਸੁਰਜੀਤ ਸਿੰਘ ਜੀਤਾ ਨੇ ਕਿਹਾ ਕਿ ਪਿਛਲੇ ਸਾਲ ਪ੍ਰਸ਼ਾਸ਼ਨ ਵਲੋਂ ਬਣਾਇਆ ਬੰਨ੍ਹ ਏਨਾ ਮਜ਼ਬੂਤ ਨਹੀ ਹੈ | ਇਸ ਲਈ ਬਰਸਾਤਾਂ ਦਾ ਮੌਸਮ ਨੇੜੇ ਹੋਣ ਕਾਰਨ ਲੋਕਾਂ ਦੇ ਮਨਾ ਵਿਚ ਫਿਰ ਇਸ ਗੱਲ ਦਾ ਡਰ ਹੈ ਕਿ ਇਸ ਵਾਰ ਦਰਿਆ ਦਾ ਪਾਣੀ ਮੁੜ ਉਨ੍ਹਾਂ ਦਾ ਵੱਡਾ ਨੁਕਸਾਨ ਨਾ ਕਰ ਦੇਵੇ, ਕਿਉਂਕਿ ਦਰਿਆ ਦਾ ਪਾਣੀ ਬਿਲਕੁਲ ਬੰਨ੍ਹ ਦੇ ਨਾਲ ਚੱਲ ਰਿਹਾ ਹੈ | ਬੰਨ੍ਹ ਕਿਸੇ ਵੀ ਸਮੇਂ ਦੁਬਾਰਾ ਟੁੱਟ ਸਕਦਾ ਹੈ | ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਬਾਬਤ ਦੱਸ ਚੁੱਕੇ ਹਨ, ਪਰ ਪ੍ਰਸ਼ਾਸ਼ਨ ਵਲੋਂ ਕੋਈ ਢੁੱਕਵੀਂ ਕਾਰਵਾਈ ਨਹੀ ਹੋ ਰਹੀ | ਉਨ੍ਹਾਂ ਦੱਸਿਆ ਕਿ ਹਰ ਸਾਲ ਹੀ ਹੜ੍ਹਾਂ ਦਾ ਪਾਣੀ ਇਸ ਥਾਂ ਤੋਂ ਹੀ ਬੰਨ੍ਹ ਨੂੰ ਨੁਕਸਾਨ ਪਹੁੰਚਾਉਂਦਾ ਹੈ | ਇਸ ਵਾਰ ਤਾਂ ਪਾਣੀ ਦਾ ਵਹਾਉ ਵੀ ਸਾਡੇ ਪਿੰਡਾਂ ਵੱਲ੍ਹ ਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਨੂੰ ਸੁਝਾਉ ਦਿੱਤਾ ਸੀ ਕਿ ਦਰਿਆ ਦੇ ਵਿਚਕਾਰ ਬਰਸਾਤਾਂ ਤੋਂ ਪਹਿਲਾਂ ਹੀ ਨਹਿਰ ਪੁਟ ਦਿੱਤੀ ਜਾਵੇ ਤਾਂ ਕਿ ਪਾਣੀ ਦਾ ਵਹਾਉ ਦਰਿਆ ਦੇ ਵਿਚਕਾਰ ਹੀ ਰਹੇ ਤੇ ਬੰਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ, ਪਰ ਲੋਕਾਂ ਦੇ ਇਸ ਸੁਝਾਅ 'ਤੇ ਪ੍ਰਸ਼ਾਸ਼ਨ ਵਲੋਂ ਕੋਈ ਗੌਰ ਨਹੀ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਸਮੂਹ ਇਲਾਕਾ ਵਾਸੀਆਂ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਪ੍ਰਸ਼ਾਸ਼ਨ ਦਰਿਆ ਦੇ ਵਿਚਕਾਰ ਨਹਿਰ ਨਹੀ ਪੁੱਟਦਾ ਤਾਂ ਲੋਕ ਆਪ ਨਹਿਰ ਪੁੱਟਣ ਲਈ ਤਿਆਰ ਹਨ | ਇਸ ਮੌਕੇ ਜਸਵਿੰਦਰ ਕੌਰ ਸਰਪੰਚ, ਹਰਪਾਲ ਕੌਰ ਸਰਪੰਚ ਪੰਦਰਾਵਲ, ਰਾਜਨ ਸਰਪੰਚ ਫਾਂਬੜਾ, ਬਹਾਦਰ ਰਾਮ, ਸੋਹਨ ਸਿੰਘ, ਜੰਗ ਬਹਾਦਰ, ਜਸਵੀਰ ਲਾਲ, ਰਤਨ ਰਾਮ, ਗੁਰਦੇਵ ਸਿੰਘ, ਸੁਰਿੰਦਰ ਸਿਘ, ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ, ਦਰਵਾਰਾ ਸਿੰਘ ਤੇ ਤਲਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਗਰਿਕ ਦਸਤਾਵੇਜ਼ ਬਣਾਉਣ ਦੀਆਂ ਸੁਵਿਧਾਵਾਂ ਲਈ ਪੰਜਾਬ ਸਰਕਾਰ ਦੇ ਹੈਲਪ ਲਾਈਨ ਨੰ. 1076 ਦਾ ਲਾਭ ਉਠਾਉਣ- ਸਿਮਰਨਜੋਤ ਭਾ... ਅਗਲੀ ਖ਼ਬਰ ਸ੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24