07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਾਹਲੋਂ ਤੋਂ ਬੰਗਾ ਸੜਕ 'ਤੇ ਪੈਂਦੇ ਤੰਗ ਪੁਲ ਨੂੰ ਚੌੜਾ ਕਰਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 04-04-2026
ਸਾਹਲੋਂ, 3 ਅਪ੍ਰੈਲ (ਜਰਨੈਲ ਸਿੰਘ ਨਿੱਘ੍ਹਾ)-ਲੰਬੀ ਉਡੀਕ ਤੋਂ ਬਾਅਦ ਸਾਹਲੋਂ ਤੋਂ ਬੰਗਾ ਨੂੰ ਜਾਣ ਵਾਲੀ ਸੜਕ 'ਤੇ ਪੈਂਦੇ ਨਹਿਰ ਦੇ ਤੰਗ ਪੁਲ ਨੂੰ ਚੌੜਾ ਕਰਨ ਲਈ ਹਲਕਾ ਵਿਧਾਇਕ ਡਾ: ਸੁਖਵਿੰਦਰ ਸੁੱਖੀ ਨੇ ਇਲਾਕਾ ਨਿਵਾਸੀਆਂ ਨਾਲ ਉਦਘਾਟਨ ਕੀਤਾ | ਮੌਕੇ 'ਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਸਾਡੀ ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਸੀ ਜੋ ਅੱਜ ਹਲਕਾ ਵਿਧਾਇਕ ਡਾ: ਸੁਖਵਿੰਦਰ ਸੁੱਖੀ ਦੇ ਉਦਮਾਂ ਸਦਕੇ ਪੂਰੀ ਹੋ ਸਕੀ | ਉਨ੍ਹਾਂ ਦੱਸਿਆ ਇਹ ਸੜਕ ਜਿੱਥੇ ਲੁਧਿਆਣਾ ਅਤੇ ਜਲੰਧਰ ਨੂੰ ਜਾਣ ਵਾਲੀਆਂ ਸੜਕਾਂ ਨੂੰ ਆਪਸ ਵਿਚ ਜੋੜਦੀ ਹੈ ਉੱਥੇ ਇਸ ਰਸਤੇ ਰਾਹੀਂ ਧਾਰਮਿਕ ਅਸਥਾਨ ਰਾਜਾ ਸਾਹਿਬ ਜੀ ਦੇ ਅਤੇ ਇਕ ਸਤਿਸੰਗ ਘਰ ਨੂੰ ਵੱਡੀ ਗਿਣਤੀ ਵਿਚ ਸੰਗਤਾਂ ਆਉਦੀਆਂ ਜਾਦੀਆਂ ਹਨ | ਇਸ ਲਈ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਮੰਗ ਸੀ ਕਿ ਇਸ ਪੁਲ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਆਏ ਦਿਨ ਹੋ ਰਹੇ ਹਾਦਸਿਆਂ ਨੂੰ ਰੋਕਿਅਹ ਜਾ ਸਕੇ | ਇਸ ਮੌਕੇ ਆਮ ਆਦਮੀ ਪਾਰਟੀ ਦੇ ਐਸ. ਸੀ ਵਿੰਗ ਦੇ ਪ੍ਰਧਾਨ ਸੋਹਣ ਲਾਲ ਢੰਡਾ, ਜਥੇ. ਗੁਰਮੇਲ ਸਿੰਘ ਸਾਹਲੋਂ, ਸਰਪੰਚ ਪ੍ਰਭਦੀਪ ਸਿੰਘ ਸਕੋਹਪੁਰ, ਸਰਪੰਚ ਹਰਮੇਸ਼ ਭਾਰਤੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੋਢੀਆਂ, ਡਾ.ਦੇਸ਼ ਰਾਜ ਤੋ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 2 ਕਾਬੂ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ
Ad Position 24
No active advertisement