07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹੈਰੋਇਨ ਸਮੇਤ 2 ਕਾਬੂ

Ad Position 21
No active advertisement
ਅਜੀਤ ਡੈਸਕ 04-04-2026
ਨਵਾਂਸ਼ਹਿਰ, 3 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਟੀਮ ਵੱਲੋਂ ਗਸ਼ਤ ਦੌਰਾਨ 114 ਗ੍ਰਾਮ ਹੈਰੋਇਨ ਸਮੇਤ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ | ਐੱਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਖਮਾਚੋਂ ਪਿੰਡ ਮਾਹਿਲ-ਗਹਿਲਾ ਨੇੜੇ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ | ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਦੋਵੇਂ ਘਬਰਾ ਗਏ | ਉਹਨਾਂ ਨੇ ਇੱਕ ਵਜ਼ਨਦਾਰ ਲਿਫ਼ਾਫ਼ਾ ਕੱਢ ਕੇ ਨਹਿਰ ਵਾਲੇ ਪਾਸੇ ਸੁੱਟ ਦਿੱਤਾ | ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਜਿਨ੍ਹਾਂ ਨੇ ਆਪਣਾ ਨਾਮ ਗੁਰਸ਼ਰਨ ਪੁੱਤਰ ਪਿਆਰਾ ਰਾਮ ਪਿੰਡ ਖੁਮਾਚੋਂ ਅਤੇ ਦੂਸਰੇ ਨੇ ਆਪਣਾ ਨਾਮ ਅਜੇ ਕੁਮਾਰ ਪੁੱਤਰ ਸੁਰਜੀਤ, ਵਾਸੀ ਲੋਧੀਪੁਰ ਦੱਸਿਆ | ਗੁਰਸ਼ਰਨ ਅਤੇ ਅਜੇ ਕੁਮਾਰ ਵਲੋਂ ਸੁੱਟੇ ਲਿਫ਼ਾਫ਼ੇ ਦੀ ਤਲਾਸ਼ੀ ਦੌਰਾਨ 114 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਫੁੱਟਬਾਲ ਕਲੱਬ ਨੇ ਫੁੱਟਬਾਲ ਮੈਚ ਕਰਵਾਇਆ ਅਗਲੀ ਖ਼ਬਰ ਸਾਹਲੋਂ ਤੋਂ ਬੰਗਾ ਸੜਕ 'ਤੇ ਪੈਂਦੇ ਤੰਗ ਪੁਲ ਨੂੰ ਚੌੜਾ ਕਰਨ ਦਾ ਉਦਘਾਟਨ
Ad Position 24
No active advertisement