ਬੰਗਾ, 4 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਸੰਤ ਮਹਾਂਪੁਰਸ਼ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਸ੍ਰੀ ਅਨੰਦਗੜ੍ਹ ਅਨੰਦਪੁਰ ਸਾਹਿਬ ਨੇ ਰੰਗ ਰੋਗਨ ਕਰਨ ਦੀ ਸੇਵਾ ਦੀ ਅਰੰਭਤਾ ਕਰਵਾਈ | ਇਸ ਮੌਕੇ ਉਨ੍ਹਾਂ ਦੇ ਨਾਲ ਸੰਤ ਬਾਬਾ ਗੁਰਬਚਨ ਸਿੰਘ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਵਾਲੇ, ਸੰਤ ਬਾਬਾ ਭਾਗ ਸਿੰਘ ਕਜਲਾ ਵਾਲੇ, ਸੁਖਜਿੰਦਰ ਸਿੰਘ ਨੌਰਾ ਸਾਬਕਾ ਸਰਪੰਚ ਪੋਤਰੇ ਸੰਤ ਬਾਬਾ ਸੇਵਾ ਸਿੰਘ ਨੌਰਾ ਵਾਲੇ, ਜਥੇ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਬੁਲਾਰੇ ਐਸ. ਜੀ. ਪੀ. ਸੀ, ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ, ਗੁਰਪ੍ਰੀਤ ਸਿੰਘ ਪਾਬਲਾ ਨਿਊ ਖੇਤੀ ਸੁਵਿਧਾ ਕੇਂਦਰ ਬੰਗਾ, ਸੁਖਵਿੰਦਰ ਸਿੰਘ ਗੋਬਿੰਦਪੁਰੀ, ਭਾਈ ਜੋਗਾ ਸਿੰਘ ਢਾਹਾਂ ਵਾਲੇ, ਗਿਆਨੀ ਸਤਵੀਰ ਸਿੰਘ ਜੀਂਦੋਵਾਲ, ਅਮਰਜੀਤ ਸਿੰਘ ਸਕੱਤਰ ਸੁਸਾਇਟੀ ਜੀਂਦੋਵਾਲ ਵਾਲੇ, ਡਾ. ਅਮਰੀਕ ਸਿੰਘ ਸੋਢੀ ਸਾਬਕਾ ਕਾਰਜਕਾਰੀ ਸਰਪੰਚ ਲਧਾਣਾ ਉੱਚਾ, ਹਰਨੇਕ ਸਿੰਘ ਅਕਾਊਾਟੈਂਟ, ਭਾਈ ਅੰਮਿ੍ਤਪਾਲ ਸਿੰਘ ਖਜ਼ਾਨਚੀ, ਹਰਬਿੰਦਰ ਸਿੰਘ ਸਟੋਰ ਕੀਪਰ, ਭਾਈ ਪਲਵਿੰਦਰ ਸਿੰਘ ਹੈੱਡ ਗ੍ਰੰਥੀ ਅਤੇ ਕਥਾਵਾਚਕ ਗੁਰਦੁਆਰਾ ਚਰਨ ਕੰਵਲ ਜੀਂਦੋਵਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਸੇਵਾਦਾਰ ਸੰਗਤਾਂ ਹਾਜ਼ਰ ਸਨ |