23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਲੋਧੀਪੁਰ ਵਿਖੇ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-04-2026
ਸਾਹਲੋਂ, 4 ਅਪ੍ਰੈਲ (ਜਰਨੈਲ ਸਿੰਘ ਨਿੱਘਾ) - ਪਿੰਡ ਲੋਧੀਪੁਰ ਵਿਖੇ ਬਾਬਾ ਗਿਆਨ ਦਾਸ ਮਹਾਰਾਜ ਦੇ ਤਪ ਅਸਥਾਨ 'ਤੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਬਾਬਾ ਮੰਗਲ ਦਾਸ ਮਾਹਿਲ ਗਹਿਲਾਂ ਦੇ ਡੇਰਾ ਪ੍ਰਮੁੱਖ ਸੰਤ ਬਾਬਾ ਸ਼ਾਮ ਦਾਸ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਾਏ ਗਏ | ਜਿਨ੍ਹਾਂ ਵਿੱਚ ਰੱਖੇ ਹੋਏ 13 ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਡੇਰੇ ਦਾ ਕੀਰਤਨੀ ਜਥਾ ਬਾਬਾ ਅਮਰਜੀਤ ਦਾਸ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ | ਇਸ ਤੋਂ ਬਾਅਦ ਡੇਰਾ ਕੋਟ ਗਰੇਵਾਲ ਦੇ ਸੰਤ ਬਾਬਾ ਭੁਪਿੰਦਰ ਦਾਸ ਵੱਲੋਂ ਵੀ ਕੀਰਤਨ ਕੀਤਾ ਗਿਆ ਤੇ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਇਹਨਾਂ ਤੋਂ ਬਾਅਦ ਪੰਥ ਦਾ ਅੰਤਰਰਾਸ਼ਟਰੀ ਢਾਡੀ ਜਥਾ ਸਰਦਾਰ ਕਸ਼ਮੀਰ ਸਿੰਘ ਕਾਦਰ ਮਹਿਤਪੁਰ ਵਾਲਿਆਂ ਨੇ ਜਿੱਥੇ ਸੰਗਤਾਂ ਨੂੰ ਬਾਣੀ ਦੇ ਨਾਲ ਤੇ ਗੁਰ ਇਤਿਹਾਸ ਨਾਲ ਜੋੜਿਆ ਉੱਥੇ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ | ਢਾਡੀ ਜਥਾ ਚਰਨਜੀਤ ਸਿੰਘ ਲੱਖਪੁਰ ਵਾਲਿਆਂ ਵੀ ਵਾਰਾਂ ਨਾਲ ਹਾਜ਼ਰੀ ਲਗਵਾਈ | ਅੰਤ ਵਿੱਚ ਸੰਤ ਬਾਬਾ ਸ਼ਾਮ ਦਾਸ ਨੇ ਆਏ ਹੋਏ ਮਹਾਂਪੁਰਖਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਟੇਜ ਸਕੱਤਰ ਦੇ ਫਰਜ਼ ਲੈਕਚਰਾਰ ਬੂਟਾ ਸਿੰਘ ਮਾਹਿਲ ਨੇ ਨਿਭਾਏ | ਸੰਗਤਾਂ ਵਿੱਚ ਪ੍ਰਵੀਨ ਬੰਗਾ ਬਸਪਾ ਨੇਤਾ, ਚਰਨਜੀਤ ਸਿੰਘ ਚੰਨੀ ਸਰਪੰਚ ਲੋਧੀਪੁਰ, ਹਰਮੇਸ਼ ਭਾਰਤੀ ਸਰਪੰਚ ਸਾਹਲੋਂ, ਰਾਜਪਾਲ ਕੈਂਥ, ਮਹਿੰਦਰ ਰਾਮ ਯੂ.ਐਸ.ਏ., ਟੇਕ ਚੰਦ ਮੇਹਟਾਂ ਇਟਲੀ, ਸਿਮਰ ਚੰਦ, ਆਤਮਾ ਰਾਮ, ਜਸਵਿੰਦਰ ਪਾਲ, ਨਰੇਸ਼ ਕੁਮਾਰ, ਕਲਬੀਰ ਰਾਮ, ਜਗਜੀਤ ਰਾਮ, ਹਰਦੀਪ ਦੀਪਾ, ਧਰਮਿੰਦਰ ਸਾਬੀ, ਮਨੀ, ਰਾਮ ਲਾਲ ਭੂਤਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਏ.ਆਈ. ਓਲੰਪੀਆਡ 'ਚ ਸਟੇਟ ਟੌਪਰ ਆਰਿਆਮਨ ਭੰਡਾਰੀ ਨੇ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਸੰਤ ਮਹਾਂਪੁਰਸ਼ਾਂ ਨੇ ਰੰਗ -ਰੋਗਨ ਦੀ ਸੇਵਾ ਕਰਵਾਈ ਆਰੰਭ
Ad Position 24