ਬਲਾਚੌਰ, 4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਬਲਾਚੌਰ ਹਲਕੇ ਵਿੱਚ ਜਲ ਸਰੋਤ ਵਿਭਾਗ ਨਾਲ ਸੰਬੰਧਿਤ ਸਮੱਸਿਆਵਾਂ ਦੇ ਸਥਾਈ ਹੱਲ ਲਈ ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਨੇ ਇਲਾਕੇ ਦੇ ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਸਮੇਤ ਜਲ ਸਰੋਤ ਵਿਭਾਗ ਦੇ ਪਿ੍ੰਸੀਪਲ ਸਕੱਤਰ ਕਿ੍ਸ਼ਨ ਕੁਮਾਰ ਨਾਲ ਉਨ੍ਹਾਂ ਦੇ ਚੰਡੀਗੜ੍ਹ ਦਫ਼ਤਰ ਵਿੱਚ ਮੁਲਾਕਾਤ ਕੀਤੀ | ਕੰਢੀ ਨਹਿਰ ਦਾ ਮੁੱਖ ਉਦੇਸ਼ ਸ਼ਿਵਾਲਿਕ ਪਹਾੜੀਆਂ ਨਾਲ ਲੱਗਦੇ ਬੰਜਰ ਇਲਾਕਿਆਂ ਨੂੰ ਆਬਾਦ ਕਰਨਾ ਸੀ, ਪਰ ਇਸ ਦਾ ਵੱਧ ਲਾਭ ਮੈਦਾਨੀ ਇਲਾਕਿਆਂ ਨੂੰ ਹੀ ਮਿਲ ਰਿਹਾ ਹੈ, ਜਿੱਥੇ ਪਹਿਲਾਂ ਹੀ ਟਿਊਬਵੈੱਲ ਮੌਜੂਦ ਹਨ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਪਿ੍ੰਸੀਪਲ ਸਕੱਤਰ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਪਿੰਡ ਪੋਜੇਵਾਲ ਤੋਂ ਲੈ ਕੇ ਛੂਛੇਵਾਲ ਤੱਕ, ਰੌੜੀਂ, ਟੋਰੋਵਾਲ ਆਦਿ ਪਿੰਡਾਂ ਦੀ ਸਿੰਚਾਈ ਲਈ ਵੱਖਰਾ ਪ੍ਰੋਜੈਕਟ ਅੰਤਿਮ ਪੜਾਅ 'ਤੇ ਹੈ, ਜਿਸ ਨਾਲ ਲਗਭਗ 3-4 ਮਹੀਨਿਆਂ ਵਿੱਚ ਖੇਤਾਂ ਤੱਕ ਪਾਣੀ ਪਹੁੰਚਣ ਦੀ ਸੰਭਾਵਨਾ ਹੈ | ਬਿ੍ਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਕਰੀਬਨ 60 ਸਾਲਾਂ ਤੋਂ ਬੰਜਰ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੀ ਅਹਿਮ ਮੰਗ ਨੂੰ ਪੂਰਾ ਕਰਨ ਵੱਲ ਵਧ ਰਹੀ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਹੋਵੇਗੀ | ਉਨ੍ਹਾਂ ਕਿਹਾ ਕਿ ਜੇ ਪਿਛਲੀਆਂ ਸਰਕਾਰਾਂ ਨੇ ਜ਼ਿਮੀਂਦਾਰਾਂ ਦੀ ਚਿੰਤਾ ਕੀਤੀ ਹੁੰਦੀ, ਤਾਂ ਉਸ ਸਮੇਂ ਨਹਿਰ ਲਈ ਆਏ ਫ਼ੰਡਾਂ ਦਾ ਦੁਰਉਪਯੋਗ ਨਾ ਹੁੰਦਾ ਅਤੇ ਨਾ ਹੀ ਅਧਿਕਾਰੀਆਂ ਨੂੰ ਸਜ਼ਾਵਾਂ ਭੁਗਤਣੀਆਂ ਪੈਂਦੀਆਂ | ਇਸ ਤੋਂ ਇਲਾਵਾ ਬਿ੍ਗੇਡੀਅਰ ਨੇ ਕਿਹਾ ਪਿੰਡਾਂ ਵਿੱਚ ਧੂੜ ਅਤੇ ਸ਼ੋਰ ਪ੍ਰਦੂਸ਼ਣ ਵੱਧਣ ਕਾਰਨ ਲੋਕਾਂ ਦੀ ਸਿਹਤ 'ਤੇ ਗੰਭੀਰ ਅਸਰ ਪੈ ਰਿਹਾ ਹੈ | ਕਈ ਥਾਵਾਂ 'ਤੇ ਟਿੱਪਰ ਸਕੂਲਾਂ ਅਤੇ ਆਬਾਦੀ ਦੇ ਬਿਲਕੁਲ ਨੇੜੇ ਤੋਂ ਲੰਘਦੇ ਹਨ, ਜਿਸ ਨਾਲ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਦਮੇ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ | ਪਿ੍ੰਸੀਪਲ ਸਕੱਤਰ ਕਿ੍ਸ਼ਨ ਕੁਮਾਰ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਵਿਭਾਗ ਵੱਲੋਂ ਬਣਦੀ ਕਾਰਵਾਈ ਕਰਨਗੇ ਅਤੇ ਮਾਈਨਿੰਗ ਵਿਭਾਗ ਦੇ ਪਿ੍ੰਸੀਪਲ ਸਕੱਤਰ ਨੂੰ ਵੀ ਬਿ੍ਗੇਡੀਅਰ ਵੱਲੋਂ ਦਿੱਤੀ ਗਈ ਅਰਜ਼ੀ