ਨਵਾਂਸ਼ਹਿਰ, 4 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)- ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ ਨੇ ਵਿੱਤੀ ਸਾਲਾਂ 2025 -2026 ਦਾ 48.7 ਕਰੋੜ ਦਾ ਮੁਨਾਫਾ ਕਮਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਜ਼ਿਲ੍ਹਾ ਮੈਨੇਜਰ ਸੰਜੀਵ ਗੌੜ ਨੇ ਦੱਸਿਆ ਕਿ ਬੈਂਕ ਦੀਆਂ 47 ਬ੍ਰਾਂਚਾਂ ਅਤੇ ਮੁੱਖ ਦਫ਼ਤਰ ਨਵਾਂਸ਼ਹਿਰ ਵਿੱਚ ਘੱਟ ਸਟਾਫ ਹੋਣ ਦੇ ਬਾਵਜੂਦ ਵੀ ਬੈਂਕ ਨੇ ਮੁਨਾਫਾ ਕਮਾਇਆ ਹੈ | ਬੈਂਕ ਦੀ ਕੁੱਲ ਜਮ੍ਹਾ ਰਾਸ਼ੀ 2130 ਕਰੋੜ ਹੋ ਗਈ ਹੈ | ਬੈਂਕ ਵੱਲੋਂ ਛੋਟੇ ਕਿਸਾਨਾਂ, ਛੋਟੇ ਉਦਮੀਆਂ, ਕਿੱਤਾਕਾਰੀਆਂ, ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੌਖੇ ਤਰੀਕੇ ਨਾਲ ਕਰਜੇ ਦਿੱਤੇ ਜਾਂਦੇ ਹਨ | ਇਸ ਮੌਕੇ ਬੈਂਕ ਦੇ ਬੋਰਡ ਆਫ ਡਾਇਰੈਕਟਰ ਅਤੇ ਸਮੂਹ ਬੈਂਕ ਸਟਾਫ ਵੱਲੋਂ ਕੇਕ ਕੱਟ ਕੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ ਗਈ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ | ਗੌੜ ਨੇ ਦੱਸਿਆ ਕਿ ਬੈਂਕ ਵੱਲੋਂ ਗਾਹਕਾਂ ਨੂੰ ਵਧੀਆ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ | ਇਸ ਮੌਕੇ ਜ਼ਿਲ੍ਹਾ ਮੈਨੇਜਰ ਸੰਜੀਵ ਗੋੜ, ਬੈਂਕ ਦੇ ਐਮ.ਡੀ ਜਸਪਾਲ ਜੱਸੀ, ਬੈਂਕ ਦੇ ਚੇਅਰਮੈਨ ਹਰਜੀਤ ਸਿੰਘ ਜਾਡਲੀ, ਸੀਨੀਅਰ ਮੈਨੇਜਰ ਗੁਰਦੀਪ ਸਿੰਘ ਸਿੱਧੂ, ਬੈਂਕ ਦੇ ਡਾਇਰੈਕਟਰ ਰਣਜੀਤ ਸਿੰਘ, ਜੰਗ ਬਹਾਦਰ ਰਾਣਾ, ਬਹਾਦਰ ਸਿੰਘ, ਜਰਨੈਲ ਸਿੰਘ, ਸ਼ਮਸ਼ੇਰ ਸਿੰਘ, ਮਲਕੀਤ ਸਿੰਘ ਬਾਹੜੋਵਾਲ, ਅਜੀਤ ਸਿੰਘ ਸੋਇਤਾ, ਅਮਰੀਕ ਸਿੰਘ ਕਾਹਮਾ, ਮਨਜਿੰਦਰ ਸਿੰਘ ਸੁੱਜੋਂ, ਸੁਖਦੇਵ ਸਿੰਘ ਬਘੋਰਾ, ਸੁਨੀਲ ਠਾਕੁਰ, ਬਲਵਿੰਦਰ ਸਿੰਘ ਢਿੱਲੋਂ, ਮੇਨ ਬ੍ਰਾਂਚ ਦੇ ਮੈਨੇਜਰ ਗੁਰਮੀਤ ਸਿੰਘ, ਹਰਮੇਸ਼ ਸਿੰਘ ਰਸੂਲਪੁਰ ਅਤੇ ਬੈਂਕ ਦੇ ਸਮੂਹ ਸਟਾਫ ਅਤੇ ਕਰਮਚਾਰੀ ਹਾਜ਼ਰ ਸਨ |