03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਅਸ਼ੋਕ ਨਾਨੋਵਾਲ ਵਲੋਂ ਨੌਜਵਾਨਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 06-04-2026
ਪੋਜੇਵਾਲ ਸਰਾਂ, 5 ਅਪੈ੍ਰਲ (ਨਵਾਂਗਰਾਈਾ)-ਸੀਨੀਅਰ ਅਕਾਲੀ ਆਗੂ ਤੇ ਸਮਾਜ ਸੇਵੀ ਅਸ਼ੋਕ ਕੁਮਾਰ ਨਾਨੋਵਾਲ ਨੇ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਇਕ ਸਮਾਗਮ ਕਰਕੇ ਪਿੰਡ ਕਰੀਮਪੁਰ ਚਾਹਵਾਲਾ ਅਤੇ ਹੋਰ ਪਿੰਡਾਂ ਦੇ ਹੋਣਹਾਰ ਖਿਡਾਰੀਆਂ ਅਤੇ ਹੋਣਹਾਰ ਨੌਜਵਾਨਾਂ ਦਾ ਸਨਮਾਨ ਕੀਤਾ | ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਕੁਮਾਰ ਨਾਨੋਵਾਲ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਜ ਮਾਰਗ ਦਰਸ਼ਨ ਦੀ ਲੋੜ ਹੈ ਕਿਉਂਕਿ ਸਾਡੀ ਪੀੜ੍ਹੀ ਅੱਜ ਖੇਡਾਂ ਨਾਲੋਂ ਅਤੇ ਸਮਾਜ ਨਾਲੋਂ ਟੁੱਟਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹਨਾਂ ਨੌਜਵਾਨਾਂ ਨੂੰ ਖੇਡਾਂ ਅਤੇ ਸਮਾਜ ਸੇਵਾ ਅਤੇ ਪੜ੍ਹਾਈ ਨਾਲ ਜੋੜਨ ਲਈ ਆਪਣੇ ਯਤਨ ਆਰੰਭੇ ਹਨ | ਇਸ ਮੌਕੇ ਉਨ੍ਹਾਂ ਕਿਹਾ ਪਾਰਟੀ ਵਲੋਂ ਉਨ੍ਹਾਂ ਦੀ ਜੋ ਵੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਮਲ ਚੇਤਲੀ ਅਬਜਰਬਰ ਅਕਾਲੀ ਦਲ ਸ਼ਹੀਦ ਭਗਤ ਸਿੰਘ ਨਗਰ ਅਤੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਐੱਸ. ਜੀ .ਪੀ. ਸੀ. ਅਤੇ ਮੁੱਖ ਬੁਲਾਰਾ ਸ਼ੋ੍ਰਮਣੀ ਕਮੇਟੀ ਨੇ ਅਸ਼ੋਕ ਕੁਮਾਰ ਨਾਨੋਵਾਲ ਵਲੋਂ ਆਰੰਭੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਾਨੋਵਾਲ ਵਿਚ ਇਕ ਬਹੁਤ ਹੀ ਵਧੀਆ ਅਤੇ ਸ਼ਾਂਤ ਸੁਭਾਅ ਦੇ ਮਾਲਕ ਇਨਸਾਨ ਹਨ ਤੇ ਇਹਨਾਂ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਕੰਮ ਕੀਤੇ ਜਾ ਰਹੇ ਹਨ | ਇਸ ਮੌਕੇ ਨੌਜਵਾਨ ਖਿਡਾਰੀ ਗੌਰਵ ਬਾਂਠ, ਨਿਤਿਨ ਚੌਧਰੀ, ਅੰਕੂਸ਼ ਕੁਮਾਰ, ਜੋਗੀ ਕਰੀਮਪੁਰ ਚਾਹਵਾਲਾ, ਪ੍ਰਭਸਿਮਰਨ ਕੌਰ ਧੌਲ, ਵਿਨੇ ਕਰੀਮਪੁਰ ਧਿਆਨੀ ਅਤੇ ਯੂ. ਪੀ. ਐੱਸ. ਈ. ਦੀ ਪ੍ਰੀਖਿਆ ਪਾਸ ਕਰਨ ਵਾਲੇ ਅਰੁਣਦੀਪ ਕਰੀਮਪੁਰ ਚਾਹਵਾਲਾ ਦਾ ਸਨਮਾਨ ਚਿੰਨ ਤੇ ਨਕਦ ਰਾਸ਼ੀ ਨਾਲ ਕੀਤਾ ਗਿਆ | ਇਸ ਮੌਕੇ ਹਰਪ੍ਰੀਤ ਖਹਿਰਾ ਸੀਨੀਅਰ ਮੀਤ ਪ੍ਰਧਾਨ, ਅਜਮੇਰ ਭਾਰਾਪੁਰ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਠੇਕੇਦਾਰ ਜਸਪਾਲ ਨਾਨੋਵਾਲ, ਅਸ਼ਵਨੀ ਕੁਮਾਰ ਟਕਸਾਲੀ ਆਗੂ ਬੱਗੂਵਾਲ, ਸਤਿੰਦਰ ਸਜਾਵਲਪੁਰ, ਜਥੇਦਾਰ ਜੋਗਿੰਦਰ ਸਿੰਘ ਅਟਵਾਲ, ਤੀਰਥ ਰਾਮ, ਗੋਗਾ ਕਰੀਮਪੁਰ ਚਾਹਵਾਲਾ ਕੋਚ, ਸੂਰਜ ਖੇਪੜ ਕਬੱਡੀ ਪ੍ਰਮੋਟਰ, ਠੇਕੇਦਾਰ ਅਸ਼ੋਕ ਕੁਮਾਰ ਬਾਂਠ, ਜਥੇਦਾਰ ਹਰਜਾਪ ਸਿੰਘ, ਕੁਲਦੀਪ ਕੁਮਾਰ ਬਾਂਠ ਸਰਪੰਚ, ਗੋਪਾਲ ਕਿ੍ਸਨ ਬਿੱਟੂ ਸ਼ਰਮਾ, ਸੂਬੇਦਾਰ ਚੰਨਣ ਸਿੰਘ, ਸੁਖਬੀਰ ਸਿੰਘ ਆਦਿ ਸਮੇਤ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸ ਹਾਜ਼ਰ ਸਨ | ਮੰਚ ਸੰਚਾਲਨ ਜਥੇਦਾਰ ਜੋਗਿੰਦਰ ਸਿੰਘ ਅਟਵਾਲ ਨੇ ਕੀਤਾ | ਇਸ ਮੌਕੇ ਪਤਵੰਤਿਆ ਦਾ ਵੀ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੀਬੀ ਨੂਰਾਂ ਦੀ ਯਾਦ 'ਚ ਸੱਭਿਆਚਾਰਕ ਮੇਲਾ 9 ਨੂੰ ਅਗਲੀ ਖ਼ਬਰ ਲਾਇਨਜ਼ ਕਲੱਬ ਗੋਲਡ ਬੰਦਗੀ ਦੀ ਮੀਟਿੰਗ ਹੋਈ
Ad Position 24