ਰਾਹੋਂ, 6 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਦੋਆਬਾ ਗਰੁੱਪ ਆਫ਼ ਕਾਲਜ ਰਾਹੋਂ ਵੱਲੋਂ ਬੀ.ਬੀ.ਏ ਪਹਿਲੇ ਸਮੈਸਟਰ ਦੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਤੀਜਿਆਂ ਦੀ ਖ਼ੁਸ਼ੀ ਮਨਾਈ ਗਈ | ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਪਹਿਲਾ ਸਥਾਨ ਨਿਕਿਤਾ ਬਾਲੀ ਪਿੰਡ ਮੁਬਾਰਕਪੁਰ, ਦੂਜਾ ਸਥਾਨ ਸੁਖਮਨਜੋਤ ਕੌਰ ਪਿੰਡ ਮਹਿਰਾਮਪੁਰ, ਤੀਜਾ ਸਥਾਨ ਅਮਾਨਤ ਪਿੰਡ ਮੁਬਾਰਕਪੁਰ | ਦੋਆਬਾ ਗਰੁੱਪ ਆਫ਼ ਕਾਲਜ ਦੇ ਮੈਨੇਜਮੈਂਟ ਮੈਂਬਰਾਂ ਨਵਪ੍ਰੀਤ ਸਿੰਘ ਸੰਗਾ, ਗੁਰਪ੍ਰੀਤ ਸਿੰਘ ਬਾਠ, ਡਾ. ਖੁਸ਼ਨੀਤ ਕੌਰ ਬਾਠ ਅਤੇ ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਵਧਾਈ ਦਿੱਤੀ |