05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਲਗਾਇਆ ਜਾਵੇਗਾ ਪੱਕਾ ਮੋਰਚਾ- ਮਹਾਂ ਸਿੰਘ ਰੌੜੀ

Ad Position 21
No active advertisement
ਅਜੀਤ ਡੈਸਕ 07-04-2026

ਬਲਾਚੌਰ, 6 ਅਪ੍ਰੈਲ (ਨਰੇਸ਼ ਧੌਲ)-ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਆਉਣ ਵਾਲੇ ਸਮੇਂ ਦੌਰਾਨ ਸਰਕਾਰ, ਪ੍ਰਸ਼ਾਸਨ ਅਤੇ ਮਾਈਨਿੰਗ ਮਾਫੀਆ ਦੇ ਵਿਰੁੱਧ ਪੱਕਾ ਮੋਰਚਾ ਲਗਾਇਆ ਜਾਵੇਗਾ | ਇਹ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਹਾਂ ਸਿੰਘ ਰੌੜੀ ਨੇ ਹੁਸਨ ਚੰਦ ਮਝੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ, ਪੁਲਿਸ, ਜੰਗਲਾਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਟੋਨ ਕਰੈਸ਼ਰ ਨਵਾਂਗਰਾ ਅਤੇ ਪੋਜੇਵਾਲ ਥਾਣੇ ਦੇ ਪਿੰਡ ਸੂਸ਼ੇਵਾਲ, ਟੋਰੋਵਾਲ, ਰੌੜੀ, ਪੋਜੇਵਾਲ, ਚਾਂਦਪੁਰ ਰੁੜਕੀ, ਭੋਲੇਵਾਲ ਆਦਿ ਪਿੰਡਾਂ ਵਿੱਚ ਕੀਤੀ ਜਾ ਰਹੀ ਨਜਾਇਜ ਮਾਈਨਿੰਗ ਨੂੰ ਬੰਦ ਕਰਾਉਣ ਵਿੱਚ ਅਸਫਲ ਰਹਿਣ 'ਤੇ ਪੁਰਜੋਰ ਨਿਖੇਧੀ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣ ਅਤੇ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ? ਜੇਕਰ ਫਿਰ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੋਜੇਵਾਲ ਥਾਣੇ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ? ਸਰਦਾਰ ਰੋੜੀ ਅਤੇ ਜ਼ਿਲ੍ਹਾ ਸਕੱਤਰ ਕੈਪਟਨ ਤੀਰਥ ਰਾਮ ਨੇ ਕਿਹਾ ਕਿ ਸਟੋਨ ਕਰੈਸ਼ਰ ਦੀ ਖੜ-ਖੜ ਅਤੇ ਉੱਡ ਰਹੀ ਧੂੜ ਨਾਲ ਮਾਈਨਿੰਗ ਮਾਫੀਆ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਕਾਰਨ ਪਿੰਡਾਂ ਦੇ ਲੋਕ ਅਤੇ ਆਦਰਸ਼ ਸਕੂਲ ਦੇ ਪੜ੍ਹ ਰਹੇ ਬੱਚੇ, ਮਾਪੇ, ਬਜ਼ੁਰਗ, ਬਿਮਾਰ ਵਿਅਕਤੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਮੁੱਖ ਸਮੱਸਿਆ ਸਬੰਧੀ ਸਿਵਲ ਪ੍ਰਸ਼ਾਸਨ ਵਿਧਾਇਕਾ ਬਲਾਚੌਰ ਨੂੰ ਕਈ ਵਾਰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਇਹ ਸਭ ਕੁਝ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਨਜਾਇਜ਼ ਮਾਈਨਿੰਗ ਮਾਫੀਆ ਵਲੋਂ ਓਵਰਲੋਡ ਟਰਾਲੇ, ਟਿੱਪਰਾਂ ਨਾਲ ਆਸ-ਪਾਸ ਦੀਆਂ ਫਿਰਨੀਆਂ ਅਤੇ ਨਹਿਰ ਦੀ ਪਟੜੀ ਦੇ ਹਾਲਾਤ ਵੀ ਬਦ ਤੋਂ ਬਦਤਰ ਕਰ ਦਿੱਤੇ ਗਏ ਹਨ, ਜਿਸ ਕਾਰਨ ਆਸ-ਪਾਸ ਦੇ ਲੋਕ ਅਤੇ ਖੇਤਾਂ ਨੂੰ ਜਾਣ ਵਾਲੇ ਕਿਸਾਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ | ਇਸ ਦੌਰਾਨ ਅੱਛਰ ਸਿੰਘ ਟੋਰੋਵਾਲ, ਜਸਵੰਤ ਸਿੰਘ, ਰਾਜੂ ਭੂੰਬਲਾ, ਧਰਮ ਚੰਦ, ਗਮਸਾਰ, ਨਾਜਰ ਸਿੰਘ, ਕਮਲਜੀਤ, ਮਾਸਟਰ ਰਤਨ ਚੰਦ, ਸਰਪੰਚ ਮਨੋਹਰ ਰਾਮ ਨਾਥ, ਜੋਗੀ ਬਾਂਠ, ਜਗਦੀਸ਼ ਰਾਮ, ਬ੍ਰਹਮੇਸ਼ ਕੁਮਾਰ ਆਦਿ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ 2 ਮੋਟਰਸਾਈਕਲਾਂ ਦੀ ਟੱਕਰ 'ਚ 4 ਜ਼ਖਮੀ ਅਗਲੀ ਖ਼ਬਰ ਦੋਆਬਾ ਗਰੁੱਪ ਆਫ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24