05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

2 ਮੋਟਰਸਾਈਕਲਾਂ ਦੀ ਟੱਕਰ 'ਚ 4 ਜ਼ਖਮੀ

Ad Position 21
No active advertisement
ਅਜੀਤ ਡੈਸਕ 07-04-2026
ਕਾਠਗੜ੍ਹ, 6 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਸੁੱਧਾਮਾਜਰਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐੱਸ. ਐੱਸ. ਐੱਫ. ਟੀਮ ਦੇ ਇੰਚਾਰਜ ਏ. ਅੱੈਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਹੈ, ਉਨ੍ਹਾਂ ਨੇ ਤੁਰੰਤ ਜਾ ਕੇ ਦੇਖਿਆ ਕਿ ਇੱਕ ਮੋਟਰਸਾਈਕਲ ਪੀ.ਬੀ 12 ਏ.ਐੱਫ. 5807 ਜਿਸ ਨੂੰ ਹੁਸਨਦੀਪ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਰੋਪੜ ਚਲਾ ਰਿਹਾ ਸੀ | ਉਸ ਦੇ ਨਾਲ ਉਸ ਦਾ ਇੱਕ ਦੋਸਤ ਕਰਨ ਧੀਮਾਨ ਮੋਟਰਸਾਈਕਲ ਦੇ ਪਿਛੇ ਬੈਠਾ ਸੀ, ਜੋ ਬਲਾਚੌਰ ਤੋਂ ਰੋਪੜ ਜਾ ਰਹੇ ਸਨ | ਜਦੋਂ ਇਹ ਸੁੱਧਾਮਾਜਰਾ ਦੇ ਕੱਟ ਕੋਲ ਪਹੁੰਚੇ ਤਾਂ ਪਿੰਡ ਸੁੱਧਾਮਾਜਰਾ ਦੀ ਲਿੰਕ ਸਾਇਡ ਤੋਂ ਇੱਕ ਮੋਟਰਸਾਈਕਲ ਪੀ.ਬੀ 10 ਐੱਫ.ਜੀ. 2845 ਜਿਸ ਨੂੰ ਸ਼ਮਸ਼ੇਰ ਸਿੰਘ ਪੁੱਤਰ ਨਿਰਪਾਲ ਸਿੰਘ ਵਾਸੀ ਪਿੰਡ ਸੁੱਧਾਮਾਜਰਾ ਚਲਾ ਰਿਹਾ ਸੀ ਉਸ ਦੇ ਮਗਰ ਉਸ ਦੀ ਪਤਨੀ ਨਛੱਤਰ ਕੌਰ ਬੈਠੀ ਸੀ | ਜਦੋਂ ਇਹ ਮੋਟਰਸਾਈਕਲ ਕੱਟ 'ਤੇ ਪਹੁੰਚੀਆਂ ਤਾਂ ਦੋਨਾਂ ਮੋਟਰਸਾਈਕਲਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਨਾਂ ਮੋਟਰਸਾਈਕਲ 'ਤੇ ਸਵਾਰ 4 ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 1,67,000 ਰੁਪਏ ਦੀ ਠੱਗੀ ਮਾਰਨ ਵਾਲੇ ਸਰਪੰਚ ਖਿਲਾਫ਼ ਕੀਤਾ ਪਰਚਾ ਦਰਜ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਲਗਾਇਆ ਜਾਵੇਗਾ ਪੱਕਾ ਮੋਰਚਾ- ਮਹਾਂ ਸਿੰਘ ਰੌੜੀ
Ad Position 24