ਉਸਮਾਨਪੁਰ, 6 ਅਪ੍ਰੈਲ (ਸੰਦੀਪ ਮਝੂਰ)-ਪਿੰਡ ਮਝੂਰ ਵਿਖੇ ਸੈਸ਼ਨ ਜੱਜ ਪ੍ਰੀਆ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੀ. ਜੀ. ਐੱਮ. ਕਮ ਸਕੱਤਰ ਡਾ. ਅਮਨਦੀਪ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਪੈਰਾ ਲੀਗਲ ਵਲੰਟੀਅਰ ਜਸਵਿੰਦਰ ਸਿੰਘ, ਕੁਲਵੰਤ ਰਾਮ ਧੀਰ ਤੇ ਕੁਲਵਿੰਦਰ ਸਿੰਘ ਆਦਿ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ | ਇਸ ਮੌਕੇ ਉਨ੍ਹਾਂ ਪੋਸਕੋ ਐਕਟ ਦੇ ਕੇਸਾਂ ਸਬੰਧੀ, ਮੁਫ਼ਤ ਸਰਕਾਰੀ ਵਕੀਲ ਅਤੇ ਵਿਆਹ ਦੀ ਸਹੀ ਉਮਰ, ਬਾਲ ਵਿਆਹ ਅਤੇ ਟੋਲ ਫਰੀ ਨੰਬਰਾਂ, ਮੁਫ਼ਤ ਨਿਆਇਕ ਸੁਵਿਧਾਵਾਂ ਆਦਿ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸੋਹਣ ਲਾਲ ਸਰਪੰਚ, ਰਿਚੀ ਰਾਣੀ, ਸੁਰਿੰਦਰ ਪਾਲ, ਬਲਜਿੰਦਰ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਹਰਦੇਵ ਸਿੰਘ, ਲਹਿੰਬਰ ਰਾਮ, ਕਿ੍ਸ਼ਨ ਲਾਲ, ਸਵਰਨਾ, ਧਿਆਨ ਸਿੰਘ, ਰਤਨਾ ਰਾਮ ਸਮੇਤ ਪਿੰਡ ਵਾਸੀ ਮੌਜੂਦ ਸਨ |