ਨਵਾਂਸ਼ਹਿਰ, 6 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਪਿ੍ਆ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ 'ਚ 9 ਮਈ ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ | ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅੱਗੇ ਦੱਸਿਆ ਕਿ ਕੌਮੀ ਲੋਕ ਅਦਾਲਤ ਦੌਰਾਨ ਸਾਰੇ ਤਰ੍ਹਾਂ ਦੇ ਸਿਵਲ ਅਤੇ ਕੰਪਾਊਾਡੇਬਲ ਕਿ੍ਮੀਨਲ ਕੇਸ ਜਿਨ੍ਹਾਂ ਵਿੱਚ ਕਿ੍ਮੀਨਲ ਕੰਪਾਊਾਡੇਬਲ ਜੁਰਮ, ਧਾਰਾ 138 ਅਧੀਨ ਐਨ.ਆਈ. ਕੇਸ, ਪੈਸੇ ਵਸੂਲੀ, ਵਾਹਨ ਦੁਰਘਟਨਾ ਕਲੇਮ ਕੇਸ, ਕਿਰਤ ਸਬੰਧੀ ਕੇਸ, ਬਿਜਲੀ ਅਤੇ ਪਾਣੀ ਸਬੰਧੀ ਕੇਸ, ਵਿਆਹੁਤਾ ਸਬੰਧੀ ਕੇਸ (ਸਿਵਾਏ ਤਲਾਕ ਦੇ), ਜਮੀਨ ਐਕੁਆਇਰ ਸਬੰਧੀ ਕੇਸ, ਸਰਵਿਸ ਮੈਟਰ ਸਮੇਤ ਪੈਨਸ਼ਨ ਸਬੰਧੀ ਕੇਸ, ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਪਾਸ ਬਕਾਇਆ ਪਏ ਮਾਲੀਆ ਕੇਸ ਅਤੇ ਹੋਰ ਸਿਵਲ ਕੇਸ ਤੋਂ ਇਲਾਵਾ ਜੋ ਵੀ ਐਕਟ/ਨਿਯਮਾਂ ਅਨੁਸਾਰ ਵਿਚਾਰੇ ਜਾ ਸਕਦੇ ਹਨ ਨੂੰ ਸੁਣਿਆ ਜਾਵੇਗਾ |