ਸੜੋਆ/ਪੋਜੇਵਾਲ ਸਰਾਂ, 6 ਅਪ੍ਰੈਲ (ਹਰਮੇਲ ਸਹੂੰਗੜਾ, ਨਵਾਂਗਰਾਈ)-ਗੁਰਦੁਆਰਾ ਬਾਬਾ ਜੋਹੜ ਜੀ ਸਾਹਿਬ ਵਿਖੇ ਚੱਲ ਰਹੇ ਚਾਲੇ ਦੇ ਦਰਸ਼ਨਾਂ ਦੇ ਮੌਕੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਪਤੀ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਬਾਬਾ ਜੀ ਦੇ ਦਰਸ਼ਨਾਂ ਲਈ ਗੁਰਦੁਆਰਾ ਜੋਹੜ ਜੀ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਕਟਾਰੀਆ ਨੇ ਸੰਗਤਾਂ ਨੂੰ ਬਾਬਾ ਜੀ ਦੇ ਸੁੱਭ ਚਾਲੇ ਦੀ ਵਧਾਈ ਦਿੱਤੀ ਤੇ ਹਲਕਾ ਬਲਾਚੌਰ ਦੀਆਂ ਸੰਗਤਾਂ ਦੇ ਵੱਲੋਂ ਜਗ੍ਹਾ-ਜਗ੍ਹਾ 'ਤੇ ਲਗਾਏ ਵੱਖ-ਵੱਖ ਪ੍ਰਕਾਰ ਦੇ ਲੰਗਰਾਂ 'ਚ ਪਹੁੰਚ ਕੇ ਹਾਜ਼ਰੀ ਲਗਵਾਈ | ਅਸ਼ੋਕ ਕਟਾਰੀਆ ਨੇ ਕਿਹਾ ਕਿ ਸੰਗਤਾਂ ਦੀ ਸ਼ਰਧਾ ਭਾਵਨਾ ਤੇ ਮਰਿਆਦਾ ਨੂੰ ਦੇਖ ਕਿ ਬਾਬਾ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਬਾਬਾ ਜੋਹੜ ਜੀ ਸਾਹਿਬ ਦੇ ਮੈਂਬਰਾਂ ਦੇ ਵੱਲੋਂ ਕਟਾਰੀਆ ਦਾ ਤੇ ਉਨ੍ਹਾਂ ਦੇ ਨਾਲ ਪਹੁੰਚੇ ਉਨ੍ਹਾਂ ਦੇ ਸਾਥੀਆਂ ਦਾ ਸਿਰੋਪਾ ਭੇਟ ਕਰਕੇ ਸਨਮਾਨ ਵੀ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਧਾਨ ਗੁਰਬਖ਼ਸ਼ ਸਿੰਘ, ਸਰਦਾਰ ਜੋਗਾ ਸਿੰਘ, ਰਣਵੀਰ ਸਿੰਘ ਸੈਕਟਰੀ ਜੱਟਪੁਰ, ਸਰਦਾਰ ਜਸਵਿੰਦਰ ਸਿੰਘ ਬਛੋੜੀ, ਬਲਬੀਰ ਰਾਣੇਵਾਲ ਟੱਪਰੀਆਂ, ਸਰਪੰਚ ਜਸਵੀਰ ਸਿੰਘ ਘੁੰਮਣ, ਅਮਰੀਕ ਸਿੰਘ, ਚੂਹੜ ਸਿੰਘ ਬੂਥਗੜ੍ਹ, ਬੀਰਬਲ ਕਾਲਾ ਗੁੱਜਰ, ਹੁਸਨ ਲਾਲ ਬਲਾਕ ਪ੍ਰਧਾਨ, ਦਲਜੀਤ ਸਿੰਘ ਬੈਂਸ, ਸਤਨਾਮ ਸਿੰਘ ਆਦਿ ਸਮੂਹ ਸੰਗਤਾਂ ਹਾਜ਼ਰ ਸਨ |