05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੈਸੇ ਅਤੇ ਫੋਕੀ ਸ਼ੋਹਰਤ ਲਈ ਇਨਸਾਨ ਆਪਸ 'ਚ ਈਰਖਾ ਕਰਕੇ ਇਨਸਾਨੀਅਤ ਨੂੰ ਭੁੱਲ ਚੁੱਕਾ ਹੈ- ਜਥੇਦਾਰ ਦੋਭਾਲੀ

Ad Position 21
No active advertisement
ਅਜੀਤ ਡੈਸਕ 07-04-2026
ਕਾਠਗੜ੍ਹ, 6 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਇਸ ਵਕਤ ਅਮਰੀਕਾ, ਈਰਾਨ, ਇਜਰਾਇਲ ਆਦਿ ਦੇਸ਼ਾ ਵਿਚ ਜੰਗ ਲੱਗੀ ਹੋਈ ਹੈ ਮਨੁੱਖ ਦੁਆਰਾ ਮਨੁੱਖ ਨੂੰ ਹਥਿਆਰਾਂ ਨਾਲ ਮਾਰਿਆ ਜਾ ਰਿਹਾ ਹੈ ਨਫ਼ਰਤ ਦੀ ਇਹ ਜੰਗ ਇਨਸਾਨ ਨੂੰ ਹੈਵਾਨੀਅਤ ਦੀਆਂ ਹੱਦਾਂ ਬੰਨ੍ਹੇ ਟਪਾ ਰਹੀ ਹੈ, ਪਰ ਇਸ ਸਭ ਕਾਸੇ ਦਾ ਸਿੱਟਾ ਸਿਰਫ ਤੇ ਸਿਰਫ ਸਿਫਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਇਕ ਪ੍ਰੈੱਸ ਵਾਰਤਾ ਦੌਰਾਨ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਬੇਲੋੜਾ ਹਥਿਆਰਾਂ 'ਤੇ ਖ਼ਰਚਾ ਤੇ ਇਕ ਦੂਜੇ ਪ੍ਰਤੀ ਨਫ਼ਰਤ ਦੀ ਅੱਗ ਕੀ ਇਹੋ ਇਨਸਾਨੀਅਤ ਹੈ ਇਸ ਬਾਰੇ ਅੱਜ ਹਰ ਇਨਸਾਨ ਤੇ ਹਰ ਦੇਸ਼ ਦੀ ਅਗਵਾਹੀ ਕਰਨ ਵਾਲੇ ਆਗੂਆਂ ਨੂੰ ਸੋਚਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਲਾਲਚ ਵਿਚ ਇਨਸਾਨ ਆਪਸੀ ਸਕੇ ਰਿਸ਼ਤੇ ਨਾਤੇ ਵੀ ਗੁਆਂਉਦਾ ਨਜ਼ਰ ਆ ਰਿਹਾ ਹੈ ਜਦ ਕਿ ਇਹ ਇਕ ਕੌੜਾ ਸੱਚ ਹੈ ਕਿ ਇਨਸਾਨ ਦੇ ਨਾਲ ਕੁਝ ਨਹੀਂ ਜਾਣਾ | ਜਥੇਦਾਰ ਦੋਭਾਲੀ ਕਿਹਾ ਕਿ ਇਹ ਇਨਸਾਨੀਅਤ ਨਹੀਂ ਹੈ ਤੇ ਨਾ ਹੀ ਇਨਸਾਨੀਅਤ ਦਾ ਕੋਈ ਧਰਮ ਹੈ | ਉਨ੍ਹਾਂ ਕਿਹਾ ਇਨਸਾਨ ਨੂੰ ਪੈਸੇ ਦਾ ਲੋਭ ਲਾਲਚ ਛੱਡ ਕੇ ਇਨਸਾਨੀਅਤ ਦੀ ਸਾਦੀ ਜਿੰਦਗੀ ਜਿਊਣੀ ਚਾਹੀਦੀ ਹੈ | ਜਥੇਦਾਰ ਦੋਭਾਲੀ ਕਿਹਾ ਨੇ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ, ਹਰ ਮਸਲਾ ਗੱਲਬਾਤ ਨਾਲ ਨਜਿੱਠਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਹਰੀ ਸਿੰਘ ਚੰਦੂਮਾਜਰਾ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਅਸ਼ੋਕ ਕਟਾਰੀਆ ਗੁਰਦੁਆਰਾ ਬਾਬਾ ਜੋਹੜ ਜੀ ਸਾਹਿਬ ਵਿਖੇ ਹੋਏ ਨਤਮਸਤਕ
Ad Position 24