ਸੜੋਆ, 6 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)-ਗੁਰੁੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਪ੍ਰੋਫੈਸਰ ਵਰਿੰਦਰ ਬਛੌੜੀ ਦੀ ਪ੍ਰਧਾਨਗੀ ਹੇਠ ਪਿੰਡ ਖੁਰਦਾਂ ਵਿਖੇ ਹੋਈ, ਜਿਸ ਵਿਚ ਸਮੂਹ ਮੈਂਬਰਾਂ ਨੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦੇ ਆਦਮ ਕੱਦ ਬੁੱਤ ਨੂੰ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਨੁਕਸਾਨ ਪਹੁੰਚਾਉਣ ਦੀ ਵਾਪਰੀ ਘਟਨਾ ਦੀ ਕਰੜੀ ਨਿੰਦਾ ਕੀਤੀ ਗਈ | ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਵਰਿੰਦਰ ਨੇ ਕਿਹਾ ਕਿ ਅਗਰ ਸੂਬੇ ਅੰਦਰ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਮਹਾਨ ਰਹਿਬਰ ਦੇ ਬੁੱਤ ਹੀ ਸੁਰੱਖਿਅਤ ਨਹੀ ਹਨ, ਤਾਂ ਇਕ ਸਧਾਰਨ ਆਦਮੀ ਸੂਬੇ ਅੰਦਰ ਕਿਸ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਸਹੁੰ ਖਾਣ ਵਾਲੇ ਰਾਜਨੀਤਿਕ ਆਗੂਆਂ ਅਤੇ ਅਧਿਕਾਰੀਆਂ ਨੂੰ ਆਪਣੀ ਇਖਲਾਕੀ ਜ਼ਿੰਮੇਵਾਰੀ ਸਮਝਦਿਆਂ ਕਥਿਤ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਸਖ਼ਤ ਕਰਵਾਈ ਕਰਨੀ ਬਣਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆ ਹਨ, ਪਰ ਸਾਡੀਆਂ ਸਰਕਾਰਾਂ ਇਸ ਤਰ੍ਹਾਂ ਦੇ ਨਾਜੁਕ ਮਸਲਿਆਂ ਨੂੰ ਗੰਭੀਰਤਾ ਨਾਲ ਨਹੀ ਲੈ ਰਹੀਆਂ, ਜਿਸ ਨਾਲ ਡਾ. ਸਾਹਿਬ ਅੰਬੇਡਕਰ ਨੂੰ ਮੰਨਣ ਵਾਲੀਆਂ ਬਹੁਗਿਣਤੀ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ | ਡਾ. ਅੰਬੇਡਕਰ ਦੇ ਆਦਮ ਕੱਦ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਨਿੰਦਾ ਕਰਨ ਵਾਲਿਆਂ ਵਿਚ ਪ੍ਰੋ. ਵਰਿੰਦਰ ਬਛੌੜੀ, ਨਾਜਰ ਰਾਮ ਮਾਨ ਸਾਬਕਾ ਡੀ. ਈ. ਓ., ਨਰਿੰਦਰ ਬੇਗਮਪੁਰੀ, ਲਾਲ ਸਿੰਘ ਮਾਨ ਮੈਨੇਜਰ, ਤੇਲੂ ਰਾਮ ਸਾਬਕਾ ਸਰਪੰਚ, ਮੋਹਣ ਲਾਲ ਖਰੌੜ, ਰਜਿੰਦਰ ਕੁਮਾਰ, ਗੁਰਦਿਆਲ ਮਾਨ, ਸੋਹਣ ਸਿੰਘ ਸੈਪਲਾ ਸਾਬਕਾ ਬੀ. ਪੀ. ਓ., ਪਿੰ੍ਰਸੀਪਲ ਪ੍ਰੇਮ ਕੁਮਾਰ ਸਾਹਿਬਾ, ਕੈਪਟਨ ਤਰਸੇਮ ਸਿੰਘ ਖੁਰਦਾਂ, ਮਹਿੰਦਰ ਚੰਦ ਪੋਜੇਵਾਲ, ਕੇਵਲ ਕਿ੍ਸ਼ਨ ਕਿਸ਼ਨਪੁਰੀ, ਬਲਵੀਰ ਸਿੰਘ ਕਾਲੇਵਾਲ, ਚਮਨ ਲਾਲ ਸੜੋਆ, ਅਮਰਜੀਤ ਸਿੰਘ ਹਿਆਤਪੁਰ ਰੁੜਕੀ, ਕਮਲ ਕੁਮਾਰ ਟੱਪਰੀਆਂ ਖੁਰਦ, ਨਿਰਮਲ ਸਿੰਘ ਪੈਲੀ, ਰਾਮਜੀ ਦਾਸ ਕਟਵਾਰਾ ਤੇ ਸ਼ਮਸ਼ੇਰ ਸਿੰਘ ਆਦਿ ਸ਼ਾਮਿਲ ਸਨ |