05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਚੇਅਰਮੈਨ ਜਲਾਲਪੁਰ ਨੇ ਪਿੰਡ ਜਲਵਾਹਾ ਨੂੰ ਦਿੱਤੀ ਡੇਢ ਲੱਖ ਰੁਪਏ ਦੀ ਗਰਾਂਟ

Ad Position 21
No active advertisement
ਅਜੀਤ ਡੈਸਕ 07-04-2026
ਨਵਾਂਸ਼ਹਿਰ, 6 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਵੱਲੋਂ ਗ੍ਰਾਮ ਪੰਚਾਇਤ ਜਲਵਾਹਾ ਹਲਕਾ ਨਵਾਂਸ਼ਹਿਰ ਨੂੰ ਆਪਣੇ ਅਖਤਿਆਰੀ ਕੋਟੇ 'ਚੋਂ ਡੇਢ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ | ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ ਉੱਤੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਦੇ ਘਰ ਵਿਸ਼ੇਸ਼ ਮੀਟਿੰਗ ਕੀਤੀ ਅਤੇ ਗ੍ਰਾਮ ਪੰਚਾਇਤ ਜਲਵਾਹਾ ਨੂੰ ਜਿੰਮ ਦਾ ਸਮਾਨ ਖਰੀਦਣ ਅਤੇ ਨੌਜਵਾਨਾਂ ਨੂੰ ਖੇਡਾਂ ਦਾ ਹਰ ਤਰ੍ਹਾਂ ਦਾ ਸਾਮਾਨ ਲੈਣ ਲਈ ਗ੍ਰਾਂਟ ਜਾਰੀ ਕੀਤੀ ਗਈ | ਇਸ ਮੌਕੇ ਕੁਲਵੰਤ ਸਿੰਘ ਰਕਾਸਣ ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ ਵੀ ਸ਼ਾਮਿਲ ਸਨ | ਜਲਵਾਹਾ ਨੇ ਕਿਹਾ ਕਿ ਇਹ ਗਰਾਂਟ ਪਿੰਡ ਦੇ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਏ ਖੇਡਾਂ ਦੇ ਸਮਾਨ ਲਈ ਅਤੇ ਨਵਾਂ ਜਿੰਮ ਖਰੀਦਣ ਲਈ ਦਿੱਤੀ ਗਈ ਹੈ ਤਾਂ ਜੋ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਵੱਧ ਤੋਂ ਵੱਧ ਗਿਣਤੀ ਵਿਚ ਜੋੜਿਆ ਜਾਵੇ ਅਤੇ ਨਸ਼ਿਆਂ ਦੇ ਕੌਹੜ ਤੋਂ ਬਚਾਇਆ ਜਾ ਸਕੇ | ਇਸ ਸਮੇਂ ਗ੍ਰਾਮ ਪੰਚਾਇਤ ਜਲਵਾਹਾ ਦੇ ਸਰਪੰਚ ਸੰਤੋਖ ਕੌਰ, ਪੰਚ ਨਿਰਮਲ ਸਿੰਘ, ਸਨੀ ਕੁਮਾਰ, ਮਨਜਿੰਦਰ ਕੌਰ, ਮਨਜੀਤ ਕੌਰ, ਹੰਸ ਰਾਜ ਆਦਿ ਪੰਚਾਂ ਤੋਂ ਇਲਾਵਾ ਮਹਿੰਦਰ ਪਾਲ ਸਿੰਘ ਜਲਵਾਹਾ, ਸੁਰਿੰਦਰ ਪਾਲ ਠੇਕੇਦਾਰ ਅਤੇ ਦਸ਼ਮੇਸ਼ ਸਪੋਰਟਸ ਕਲੱਬ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਚੇਅਰਮੈਨ ਸਤਨਾਮ ਜਲਵਾਹਾ ਵੱਲੋਂ ਚੇਅਰਮੈਨ ਸਤਨਾਮ ਜਲਾਲਪੁਰ ਦਾ ਅਤੇ ਕੁਲਵੰਤ ਰਕਾਸਣ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਪਿੰਡ ਦੇ ਜਿੰਮ ਅਤੇ ਖੇਡਾਂ ਲਈ ਦਿੱਤੀ ਗ੍ਰਾਂਟ ਲਈ ਸਮੂਹ ਗ੍ਰਾਮ ਪੰਚਾਇਤ ਜਲਵਾਹਾ ਵੱਲੋਂ ਚੇਅਰਮੈਨ ਜਲਾਲਪੁਰ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜੀ. ਐੱਮ. ਡਿਵਾਇਨ ਮਾਡਲ ਸਕੂਲ 'ਚ ਸਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਮੀਟਿੰਗ ਹੋਈ
Ad Position 24