ਬੰਗਾ, 6 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਜੀ. ਐੱਮ. ਡਿਵਾਇਨ ਮਾਡਲ ਸਕੂਲ ਮਹਿਲ ਗਹਿਲਾ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਾਇਆ ਗਿਆ | ਸਮਾਗਮ ਦੌਰਾਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਸਨਮਾਨ ਤੋਂ ਇਲਾਵਾ ਬੁਲਾਰਿਆਂ ਨੇ ਬੱਚਿਆਂ ਤੇ ਮਿਹਨਤੀ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਇੰਚਾਰਜ ਮੈਡਮ ਭੁਪਿੰਦਰ ਕੌਰ ਮਾਹਿਲ ਨੇ ਕਿਹਾ ਕਿ ਇਨਾਮ-ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸਮੂਹ ਸਟਾਫ਼ ਦੀ ਅਗਵਾਈ ਤੇ ਲਗਨ ਸਦਕਾ ਮਨ ਲਗਾ ਕੇ ਚੰਗੇ ਅੰਕ ਹਾਸਲ ਕਰਕੇ ਸਥਾਨ ਪ੍ਰਾਪਤ ਕੀਤੇ ਹਨ | ਉਹਨਾਂ ਕਿਹਾ ਕਿ ਸੱਚੇ ਦਿਲੋ ਕੀਤੀ ਮਿਹਨਤ ਹੀ ਰੰਗ ਲਿਆਉਂਦੀ ਹੈ | ਜੀ. ਐੱਮ. ਡਿਵਾਇਨ ਮਾਡਲ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌ ਫੀਸਦੀ ਰਿਹਾ | ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪੰਜਵੀਂ ਜਮਾਤ 'ਚੋਂ ਅਰਸ਼ਜੋਤ ਕੌਰ, ਹਰਲੀਨ ਕੌਰ, ਕਾਜਲ ਭਨੋਟ ਅਤੇ ਪਰੀਨਿੱਧੀ ਪਹਿਲੇ ਦਰਜੇ, ਸੰਚਿਤ ਭਨੋਟ ਦੂਜੇ ਦਰਜੇ 'ਚ ਪਾਸ ਹੋਇਆ | ਬਾਕੀ ਬੱਚੇ ਵੀ ਚੰਗੇ ਅੰਕਾਂ ਨਾਲ ਪਾਸ ਹੋਏ | ਇਸ ਮੌਕੇ ਬੱਚੇ, ਸਮੂਹ ਸਟਾਫ਼ ਤੇ ਮਾਪੇ ਹਾਜ਼ਰ ਸਨ |