ਬੰਗਾ, 7 ਅਪ੍ਰੈਲ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸੀਨੀਅਰ ਵਾਇਸ ਪ੍ਰਧਾਨ ਰੋਟ ਸ਼ਮਿੰਦਰ ਸਿੰਘ ਗਰਚਾ ਵਲੋਂ ਆਪਣੇ ਸਪੁੱਤਰ ਰਣਜੋਧ ਸਿੰਘ ਗਰਚਾ ਅਤੇ ਪੋਤਰੇ ਆਰਨ ਗਰਚਾ ਦੇ ਇੰਗਲੈਂਡ ਤੋਂ ਆਉਣ ਦੀ ਖੁਸ਼ੀ ਵਿਚ ਬਾਬਾ ਪਲਾਹ ਦੇ ਸਥਾਨ ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਦੇ ਨਿਵਾਸੀਆਂ ਲਈ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ, ਜਿੱਥੇ ਗਰਚਾ ਦੀ ਮਨੁੱਖਤਾ ਪ੍ਰਤੀ ਸੇਵਾ, ਨੇਕ ਨੀਅਤ ਅਤੇ ਹਰ ਖੁਸ਼ੀ ਨੂੰ ਸਮਾਜ ਨਾਲ ਸਾਂਝਾ ਕਰਨ ਵਾਲੀ ਸੋਚ ਇੱਕ ਵਾਰ ਫਿਰ ਸਾਫ਼ ਝਲਕੀ ਜੋ ਹਰ ਇਕ ਲਈ ਪ੍ਰੇਰਣਾ ਸਰੋਤ ਬਣੀ | ਇਸ ਮੌਕੇ ਬਖਸ਼ੀਸ਼ ਸਿੰਘ ਮਾਨ ਕੈਨੇਡਾ ਆਪਣੀ ਧਰਮ ਪਤਨੀ ਸਮੇਤ ਅਤੇ ਗਰਚਾ ਦੇ ਵੱਡੇ ਭਾਈ ਸੋਹਣ ਸਿੰਘ ਗਰਚਾ ਅਤੇ ਸਰਦਾਰਨੀ ਰਛਪਾਲ ਕੌਰ ਗਰਚਾ, ਸੁਖਦੇਵ ਸਿੰਘ ਗਰਚਾ, ਹਰਭਜਨ ਸਿੰਘ ਗਰਚਾ ਸਾਬਕਾ ਸਰਪੰਚ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ 'ਤੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ, ਮਨੀ ਸੱਲ੍ਹਾ, ਜੀਤਾ ਸੱਲ੍ਹਾ ਅਤੇ ਹੋਰ ਪਤਵੰਤੇ ਸੱਜਣ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ, ਸਮਾਗਮ ਦੀ ਸ਼ੁਰੂਆਤ ਗ੍ਰੰਥੀ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਹੋਈ ਅਤੇ ਉਪਰੰਤ ਸੰਗਤ ਨੇ ਗੁਰੂ ਕਾ ਲੰਗਰ ਪ੍ਰਸਾਦ ਵਜੋਂ ਸਵੀਕਾਰ ਕੀਤਾ | ਅੰਤ ਵਿਚ ਗਰਚਾ ਪਰਿਵਾਰ ਵਲੋਂ ਸਮੂਹ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ |