ਪੋਜੇਵਾਲ ਸਰਾਂ, 7 ਅਪੈ੍ਰਲ (ਨਵਾਂਗਰਾਈਾ)-ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਸੈਸ਼ਨ 2026-27 ਲਈ ਛੇਵੀਂ ਦੀ ਦਾਖਲਾ ਪ੍ਰੀਖਿਆ 13 ਦਸੰਬਰ ਨੂੰ ਹੋਈ ਸੀ ਦੇ ਨਤੀਜੇ ਦਾ ਐਲਾਨ ਸੀ.ਬੀ.ਐਸ.ਈ ਵਲੋਂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਦੱਸਿਆ ਕਿ ਜਿਹੜੇ ਬੱਚਿਆ ਦੀ ਚੋਣ ਨਵੋਦਿਆ ਵਿਦਿਆਲਿਆ ਪੋਜੇਵਾਲ ਲਈ ਹੋਈ ਹੈ, ਉਹ ਆਪਣੇ ਡਾਕੂਮੈਂਟ ਤਿਆਰ ਕਰ ਕੇ 10 ਅਪੈ੍ਰਲ ਤੱਕ ਨਵੋਦਿਆ ਵਿਦਿਆਲ਼ਿਆ ਵਿਖੇ ਆ ਕੇ ਆਪਣਾ ਦਾਖਲਾ ਕਰਵਾ ਲੈਣ ਜੋ 10 ਅਪੈ੍ਰਲ ਤੱਕ ਆਪਣਾ ਦਾਖਲਾ ਨਹੀਂ ਕਰਵਾਉਣਗੇ, ਉਹਨਾਂ ਦਾ ਦਾਖਲਾ ਰੱਦ ਹੋ ਜਾਵੇਗਾ | ਉਹਨਾਂ ਦੱਸਿਆ ਜਿਹੜੇ ਬੱਚਿਆ ਦੀ ਦਾਖਲੇ ਲਈ ਚੋਣ ਹੋਈ ਹੈ ਉਹ ਆਪਣੇ ਜਾਤੀ ਸਰਟੀਫਿਕੇਟ, ਰਿਹਾਇਸੀ ਸਰਟੀਫਿਕੇਟ, ਜਨਮ ਸਰਟੀਫਿਕੇਟ ਆਦਿ ਸਮੇਤ ਸਾਰੇ ਸਰਟੀਫਿਕੇਟ 10 ਅਪੈ੍ਰਲ ਤੱਕ ਨਵੋਦਿਆ ਵਿੱਚ ਆ ਕੇ ਆਪਣਾ ਦਾਖਲਾ ਕਰਵਾਉਣ | ਉਹਨਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈਡ ਟੀਚਰਾਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਜਿਹਨਾਂ ਦੇ ਸਕੂਲ ਦੇ ਬੱਚੇ ਦੀ ਚੋਣ ਨਵੋਦਿਆ ਲਈ ਹੋਈ ਹੈ ਉਹ ਆਪਣੇ ਬੱਚੇ ਦਾ ਦਾਖਲਾ ਕਰਵਾੳਣ ਲਈ ਬੱਚਿਆਂ ਨੂੰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਭੇਜਣ | ਤਸਵੀਰ 07 ਨਵਾਂਸ਼ਹਿਰ 12