12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਭਾਜਪਾ ਦੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਸ਼ਿਵ ਸ਼ਰਮਾ ਲਾਪਤਾ <br/>

Ad Position 21
No active advertisement
ਅਜੀਤ ਡੈਸਕ 08-04-2026
ਕਾਠਗੜ੍ਹ, 7 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਭਾਜਪਾ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਵਾਸੀ ਪਨਿਆਲੀ ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੱਲ੍ਹ ਦੇਰ ਸ਼ਾਮ ਤੱਕ ਘਰ ਨਹੀਂ ਪਹੁੰਚੇ, ਜਿਸ ਨਾਲ ਪਰਿਵਾਰਕ ਮੈਂਬਰ ਕਾਫ਼ੀ ਚਿੰਤਿਤ ਸਨ, ਉਨ੍ਹਾਂ ਨੇ ਆਪਣੇ ਤੌਰ 'ਤੇ ਆਪਣੇ ਰਿਸ਼ਤੇਦਾਰਾ, ਸਬੰਧੀਆਂ 'ਚ ਪੁੱਛ ਪੜ੍ਹਤਾਲ ਕੀਤੀ, ਪਰ ਕੋਈ ਪਤਾ ਨਹੀ ਚੱਲਿਆ | ਜਦ ਕਿ ਉਨ੍ਹਾਂ ਦਾ ਮੋਟਰਸਾਈਕਿਲ ਰੋਪੜ ਸਟੇਡੀਅਮ ਦੇ ਪਿੱਛੇ ਨਹਿਰ ਕੋਲ ਮਿਲਿਆ, ਜਿੱਥੋਂ ਉਨ੍ਹਾਂ ਦਾ ਪਰਸ ਅਤੇ ਕਾਗਜ਼ਾਤ ਪੁਲਿਸ ਨੇ ਬਰਾਮਦ ਕੀਤੇ ਹਨ | ਜਦਕਿ ਉਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀ ਚੱਲ ਸਕਿਆ, ਪੁਲਿਸ ਹਰ ਐਂਗਲ ਤੋਂ ਜਾਂਚ ਵਿੱਚ ਜੁਟੀ ਹੋਈ ਹੈ | ਜਦੋਂ ਇਸ ਸਬੰਧੀ ਥਾਣਾ ਸਿਟੀ ਰੋਪੜ ਦੇ ਐੱਸ.ਐੱਚ.ਓ. ਇੰਸਪੈਕਟਰ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨਹਿਰ ਵਿੱਚ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਨਹੀ ਜਿਸ ਵਿੱਚ ਸ਼ਿਵ ਸ਼ਰਮਾ ਦੇ ਡੁੱਬਣ ਦੀ ਪੁਸ਼ਟੀ ਵੀ ਨਹੀ ਕੀਤੀ ਜਾ ਸਕਦੀ | ਜਦਕਿ ਪੁਲਿਸ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਗੋਤਾਖੋਰਾ ਦੀ ਮਦਦ ਲਈ ਜਾ ਰਹੀ ਹੈ | ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੋ-ਤਿੰਨ ਪਾਰਟੀਆ ਨਾਲ ਕੁਝ ਤਕਰਾਰ ਚੱਲ ਰਿਹਾ ਸੀ | ਭਾਜਪਾ ਆਗੂ ਸ਼ਿਵ ਸ਼ਰਮਾ ਪਨਿਆਲੀ ਵਲੋਂ ਉਨ੍ਹਾ ਦੇ ਖਿਲਾਫ਼ ਸੁਸਾਈਡ ਨੋਟ ਵੀ ਲਿਖਿਆ ਗਿਆ ਹੈ, ਜੋ ਪੁਲਿਸ ਵਲੋਂ ਬ੍ਰਾਮਦ ਕਰ ਲਿਆ ਹੈ | ਪੁਲਿਸ ਦੇ ਵੱਲੋਂ ਹਰ ਐਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦਕਿ ਖਬਰ ਲਿਖੇ ਜਾਣ ਤੱਕ ਭਾਜਪਾ ਆਗੂ ਦਾ ਕੋਈ ਸੁਰਾਗ ਤੱਕ ਨਹੀ ਮਿਲਿਆ |


Ad Position 22
No active advertisement
ਪਿਛਲੀ ਖ਼ਬਰ ਅਲਾਚੌਰ ਸਕੂਲ ਵਿਖੇ ਨਵੇਂ ਸੈਸ਼ਨ ਦੀ ਅਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24