ਬੰਗਾ, 8 ਅਪ੍ਰੈਲ (ਧਰਮਵੀਰ ਪਾਲ)-ਸਦਰ ਥਾਣਾ ਬੰਗਾ ਦੀ ਪੁਲਿਸ ਵੱਲੋਂ 6 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਐਸ.ਐਚ.ਓ ਸਤਨਾਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਲਜਿੰਦਰ ਕੁਮਾਰ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ 'ਤੇ ਸਨ | ਚੈਕਿੰਗ ਦੇ ਸਬੰਧ 'ਚ ਉਹ ਥਾਣਾ ਸਦਰ ਬੰਗਾ ਤੋਂ ਮੱਲੂਪੋਤਾ ਤੋ ਪਿੰਡ ਲੱਖਪੁਰ ਨੂੰ ਜਾ ਰਹੇ ਸੀ | ਤਾਂ ਜਦੋ ਪੁਲਿਸ ਪਾਰਟੀ ਨੂੰ ਸੈਲਰ ਦੇ ਗੇਟ ਕੋਲ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੀ ਪੈਟ ਦੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਵਜਨਦਾਰ ਘਾਹ ਫੂਸ ਵਿੱਚ ਸੁੱਟ ਦਿੱਤੀ ਤੇ ਆਪ ਤੇਜ ਕਦਮੀ ਪਿੱਛੇ ਨੂੰ ਤੁਰ ਪਿਆ ਤਾਂ ਏ.ਐਸ.ਆਈ ਬਲਜਿੰਦਰ ਕੁਮਾਰ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪਰਮਿੰਦਰ ਰਾਮ ਪੁੱਤਰ ਜੀਤਾ ਵਾਸੀ ਪਿੰਡ ਲੱਖਪੁਰ ਥਾਣਾ ਸਦਰ ਬੰਗਾ ਦੱਸਿਆ | ਪਰਮਿੰਦਰ ਰਾਮ ਵੱਲੋਂ ਸੁੱਟੀ ਹੋਈ ਪਾਰਦਰਸੀ ਮੋਮੀ ਲਿਫਾਫੀ ਵਜਨਦਾਰ ਨੂੰ ਚੈਕ ਕਰਨ ਤੇ ਉਸ ਵਿਚੋਂ 6 ਗ੍ਰਾਮ ਹੈਰੋਇਨ ਬ੍ਰਾਮਦ ਹੋਈ |