ਰਾਹੋਂ, 8 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਐੱਸ. ਐੱਚ. ਓ. ਵਰਿੰਦਰ ਕੁਮਾਰ ਨੇ ਦੱਸਿਆ ਕਿ ਰਾਹੋਂ ਦੀ ਪੁਲਿਸ ਪਾਰਟੀ ਵਲੋਂ 2.71 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਉਨ੍ਹਾਂ ਆਖਿਆ ਕਿ ਪੁਲਿਸ ਪਾਰਟੀ ਜਦੋਂ ਥਾਣਾ ਰਾਹੋਂ ਤੋਂ ਹੁੰਦੇ ਹੋਏ ਬਿਸਤ ਦੁਆਬ ਨਹਿਰ ਰੋਡ ਤੋਂ ਹੁੰਦੇ ਹੋਏ ਰੇਲਵੇ ਲਾਇਨਾਂ ਵੱਲ ਰੋਡ 'ਤੇ ਪੁਲਿਸ ਪਾਰਟੀ ਨੂੰ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ ਉਸ ਕੋਲੋਂ 2.71 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਆਖਿਆ ਕਿ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਹੁਸਨ ਉਰਫ਼ ਨੰਨੂ ਪੁੱਤਰ ਬਲਵਿੰਦਰ ਕੁਮਾਰ ਮੁਹੱਲਾ ਤਾਜਪੁਰਾ ਰਾਹੋਂ ਵਜੋਂ ਹੋਈ ਹੈ |