ਸੜੋਆ, 8 ਅਪ੍ਰੈਲ (ਹਰਮੇਲ ਸਹੂੰਗੜਾ)-ਏ.ਐਸ.ਆਈ ਗਗਨਦੀਪ ਸਿੰਘ ਚੌਂਕੀ ਇੰਚਾਰਜ ਸੜੋਆ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹੌਲਦਾਰ ਜਗਦੀਪ ਕਟਾਰੀਆ ਨਾਲ ਚੈਕਿੰਗ 'ਤੇ ਸੀ | ਥਾਣਾ ਪੋਜੇਵਾਲ ਵਾਇਆ ਸੜੋਆ ਹੁੰਦੇ ਹੋਏ ਬੇਗਮਪੁਰ ਵੱਲ ਨੂੰ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਇੱਟਾਂ ਦੇ ਭੱਠੇ ਕੋਲ ਪਹੁੰਚੀ ਤਾਂ ਅੰਬਾਂ ਦੇ ਦੱਰਖਤ ਲਾਗੇ ਇੱਕ ਮੋਨਾ ਨੌਜਵਾਨ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਇਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ ਤਾਂ ਉਹ ਨੌਜਵਾਨ ਪੁਲਿਸ ਪਾਰਟੀ ਦੇਖ ਕੇ ਸਿਲਵਰ ਪੇਪਰ ਪੰਨੀ ਲਾਇਟਰ 10 ਦਾ ਨੋਟ ਸੁੱਟ ਕੇ ਭੱਜਣ ਲੱਗਾ ਤਾਂ ਏ.ਐਸ.ਆਈ ਨੇ ਫੁਰਤੀ ਨਾਲ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ | ਕਾਬੂ ਕੀਤੇ ਹੋਏ ਨੌਜਵਾਨ ਦਾ ਜਦੋਂ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਗੁਰਮੁਖ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਟਾਲ ਮਜਾਰਾ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਫੜੇ ਹੋਏ ਵਿਅਕਤੀ ਨੂੰ ਸੁਟੇ ਹੋਏ ਲੈਟਰ ਸਿਲਵਰ ਪੇਪਰ ਦੀ ਪੰਨੀ ਅਤੇ ਜਲਿਆ ਦਸ ਦਾ ਨੋਟ ਤੇ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਗਿਆ ਹੈ |