ਬਹਿਰਾਮ, 9 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)- ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਐਡਵੋਕੇਟ ਰਾਜ ਕੁਮਾਰ ਮੱਲ੍ਹਾ ਸੋਢੀਆ ਵਲੋਂ ਲਿਖਿਆ ਤੇ ਗਾਇਆ ਗੀਤ 'ਸੁਪਨਾ' ਨੂੰ ਸਰੋਤਿਆ ਵਲੋਂ ਵਧੀਆਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੇਰੀ ਕੋਸ਼ਿਸ਼ ਹੈ ਕਿ ਪਰਿਵਾਰਾਂ ਵਿੱਚ ਬੈਠ ਕੇ ਸੁਨਣ ਵਾਲੇ ਤੇ ਵਿਗਿਆਨਿਕ ਸੋਚ ਵਾਲੇ ਗੀਤ ਲਿਖੇ ਤੇ ਗਾਏ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕੋਈ ਵਧੀਆ ਸੇਧ ਮਿਲ ਸਕੇ |