28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡ ਖਮਾਚੋਂ ਦੇ ਛੱਪੜ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 10-04-2026
ਬੰਗਾ, 9 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਪਿੰਡ ਖਮਾਚੋਂ ਵਿਖੇ ਦੇਰ ਸ਼ਾਮ ਗੰਦੇ ਛੱਪੜ ਦੀ ਸਫਾਈ ਦੌਰਾਨ ਅਣਪਛਾਤੇ ਅੱਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ | ਇਸ ਸਬੰਧੀ ਪਿੰਡ ਦੇ ਸਰਪੰਚ ਬਲਵੰਤ ਰਾਏ ਨੇ ਦੱਸਿਆ ਕਿ ਪਿੰਡ ਦੇ ਛੱਪੜ ਦੇ ਆਲੇ-ਦੁਆਲੇ ਕਾਫੀ ਜੜੀ-ਬੂਟੀ ਉੱਗੀ ਹੋਈ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੇ ਨਰੇਗਾ ਵਰਕਰਾਂ ਨੂੰ ਉਪਰੋਕਤ ਜੜ੍ਹੀ-ਬੂਟੀ ਦੀ ਸਫ਼ਾਈ ਕਰਨ ਲਈ ਕਿਹਾ ਹੋਇਆ ਸੀ | ਜਿਸ ਕਾਰਨ ਨਰੇਗਾ ਦੀਆਂ ਔਰਤਾਂ ਸਫ਼ਾਈ ਕਰਨ ਲਈ ਜਦੋਂ ਇਸ ਛੱਪੜ ਨਜ਼ਦੀਕ ਆਈਆਂ ਤਾਂ ਉਨ੍ਹਾਂ ਵੇਖਿਆ ਕਿ ਕਈ ਕੁੱਤੇ ਛੱਪੜ ਨਜਦੀਕ ਘੁੰਮ ਰਹੇ ਸਨ | ਜਦੋਂ ਉਨ੍ਹਾਂ ਨੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਜਾਪਿਆ ਜਿਵੇਂ ਕੋਈ ਪਸ਼ੂ ਛੱਪੜ 'ਚ ਡਿੱਗਿਆ ਹੋਵੇ | ਉਨ੍ਹਾਂ ਦੱਸਿਆ ਕਿ ਨਰੇਗਾ ਵਰਕਰਾਂ ਨੇ ਤੁਰੰਤ ਉਨ੍ਹਾਂ ਨੂੰ ਫੋਨ 'ਤੇ ਦੱਸਿਆ | ਸਰਪੰਚ ਬਲਵੰਤ ਰਾਏ ਨੇ ਦੱਸਿਆ ਕਿ ਫੋਨ ਸੁਣਦੇ ਸਾਰ ਉਹ ਤੁਰੰਤ ਮੌਕੇ 'ਤੇ ਪੁੱਜੇ | ਜਦੋਂ ਉਨ੍ਹਾਂ ਨੇ ਖੁਦ ਅੱਗੇ ਹੋਕੇ ਧਿਆਨ ਨਾਲ ਵੇਖਿਆ ਤਾਂ ਉਨ੍ਹਾਂ ਨੂੰ ਇਨਸਾਨੀ ਲੱਤ ਨਜ਼ਰ ਆਈ | ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਪਿੰਡ ਦੇ ਪੰਚ ਰਾਜ ਕੁਮਾਰ ਅਤੇ ਥਾਣਾ ਸਦਰ ਬੰਗਾ ਪੁਲਿਸ ਨੂੰ ਦਿੱਤੀ, ਜੋ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਛੱਪੜ ਵਿਚੋਂ ਬਾਹਰ ਕਢਵਾ ਕੇ ਕਬਜੇ ਵਿੱਚ ਲੈ ਲਿਆ | ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਲਾਸ਼ ਦੀ ਹਾਲਤ ਇਸ ਤਰ੍ਹਾਂ ਹੋ ਗਈ ਸੀ ਕਿ ਉਸ ਦੀ ਪਛਾਣ ਕਰਨਾ ਬਹੁਤ ਹੀ ਔਖਾ ਜਿਹਾ ਲੱਗ ਰਿਹਾ ਹੈ | ਛੱਪੜ ਦੇ ਨੇੜਿਓਾ ਰਾਹਗੀਰ ਲੰਘਦੇ ਹਨ ਅਤੇ ਅਕਸਰ ਹੀ ਸ਼ਰਾਬੀ ਵਿਅਕਤੀ ਇਸ ਜਗ੍ਹਾ 'ਤੇ ਆ ਜਾਂਦੇ ਹਨ | ਲੱਗਦਾ ਹੈ ਇਹ ਵਿਅਕਤੀ ਵੀ ਸ਼ਰਾਬ ਦੇ ਨਸ਼ੇ ਵਿਚ ਗਲਤੀ ਨਾਲ ਛੱਪੜ ਵਿੱਚ ਡਿੱਗ ਪਿਆ ਅਤੇ ਮਾਰਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ ਦਾ ਗਿਆਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸੌਲਿਡ ਵੇਸਟ ਨੂੰ ਲੋਕ ਨਹੀਂ ਵਰਤ ਰਹੇ, ਕੂੜਾ ਬਾਹਰ ਹੀ ਸੁੱਟਣ ਨੂੰ ਦੇ ਰਹੇ ਪਹਿਲ
Ad Position 24