ਸੜੋਆ, 9 ਅਪ੍ਰੈਲ, (ਹਰਮੇਲ ਸਹੂੰਗੜਾ)- ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੇ ਘਰਾਂ ਦਾ ਕੂੜਾ ਕਰਕਟ ਸਾਂਭਣ ਲਈ ਵੱਖ- ਵੱਖ ਪਿੰਡਾਂ ਵਿੱਚ ਸਰਕਾਰ ਵੱਲੋਂ ਸੌਲਿਡ ਵੇਸਟ ਬਣਾਏ ਗਏ ਹਨ ਅਤੇ ਲੋਕਾਂ ਦੁਆਰਾ ਇਨ੍ਹਾਂ ਨੂੰ ਨਹੀਂ ਵਰਤਿਆ ਜਾ ਰਿਹਾ | ਪੰਚਾਇਤਾਂ ਵੱਲੋਂ ਇਹ ਸੋਲਡ ਵੇਸਟ ਘਰਾਂ ਦਾ ਵਾਧੂ ਕੂੜਾ ਕਰਕਟ ਇੱਕ ਥਾਂ 'ਤੇ ਸੁੱਟਣ ਲਈ ਬਣਾਏ ਗਏ ਹਨ ਅਤੇ ਕਸਬਾ ਸੜੋਆ ਇੱਕ ਵੱਡਾ ਕਸਬਾ ਹੋਣ ਕਰਕੇ ਸਰਕਾਰ ਵੱਲੋਂ ਪੁਰਾਣੀ ਬੈਂਕ ਦੇ ਮੂਹਰੇ ਬਣਾਏ ਗਏ ਸੋਲਡ ਵੇਸਟ ਵਰਤਣ ਦੀ ਥਾਂ 'ਤੇ ਲੋਕ ਆਪਣੇ-ਆਪਣੇ ਘਰਾਂ ਦਾ ਕੂੜਾ ਬਾਹਰ ਹੀ ਸੁੱਟ ਕੇ ਚਲੇ ਜਾਂਦੇ ਹਨ ਇਹ ਕੂੜਾ ਸੜਕ ਦੇ ਕਿਨਾਰੇ ਤੱਕ ਪੁੱਜਾ ਹੋਣ ਕਰਕੇ ਬੈਂਕ ਜਾਂ ਹੋਰ ਸਰਕਾਰੀ ਦਫ਼ਤਰਾਂ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਬਦਬੂ ਆਉਣ ਕਰਕੇ ਲੋਕ ਆਪਣਾ ਨੱਕ ਮੂੰਹ ਢੱਕ ਕੇ ਇਥੋਂ ਲੰਘਦੇ ਹਨ ਇਸੇ ਤਰ ਤਰਾਂ ਸੜੋਆ ਦੀ ਪੁਲਿਸ ਚੌਂਕੀ ਮੋਹਰੇ ਕਾਫੀ ਗੰਦਗੀ ਦੇ ਢੇਰ ਲੱਗੇ ਹੋਣ ਕਰਕੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਧਰ ਕੁੱਝ ਪਿੰਡ ਦੇ ਸਮਾਜ ਸੇਵੀ ਵਿਅਕਤੀਆਂ ਨੇ ਦੱਸਿਆ ਹੈ ਕਿ ਜੋ ਪੁਲਿਸ ਚੌਂਕੀ ਮੁਹਰੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਸਬੰਧਤ ਵਿਭਾਗ ਨੂੰ ਚਾਰ ਦੀਵਾਰੀ ਕਰਨੀ ਚਾਹੀਦੀ ਹੈ ਤਾਂ ਜੋ ਗੋਹਾ, ਕੂੜਾ ਕਰਕਟ ਸੜਕ ਵਿੱਚ ਨਾ ਡਿੱਗ ਸਕੇ | ਬਰਸਾਤ ਦੇ ਦਿਨਾਂ ਵਿੱਚ ਮੱਖੀਆਂ ਛੋਟੇ-ਛੋਟੇ ਜਾਨਵਰਾਂ ਦੀ ਕਾਫੀ ਭਰਮਾਰ ਹੋ ਜਾਂਦੀ ਹੈ ਜਿਸ ਨਾਲ ਆਲੇ ਦੁਆਲੇ ਦੇ ਘਰਾਂ ਨੂੰ ਖ਼ਤਰਾ ਬਣਿਆ ਰਹਿੰਦਾ ਹੈ ਇਸ ਤੋਂ ਥੋੜੀ ਦੂਰੀ ਹੀ ਸਿਹਤ ਵਿਭਾਗ ਦਾ ਹਸਪਤਾਲ ਵੀ ਹੋਣ ਕਰਕੇ ਉਹਨਾਂ ਵੱਲੋਂ ਵੀ ਗੰਦਗੀ ਦੇ ਢੇਰਾਂ ਨੂੰ ਦੇਖ ਕੇ ਅੱਖਾਂ ਮੀਚ ਲੈਂਦੇ ਹਨ ਗੰਦਗੀ ਦੀ ਢੇਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਦੇਖਦੇ ਹੋਏ ਇਨ੍ਹਾਂ ਢੇਰਾਂ 'ਤੇ ਕੋਈ ਦਵਾਈ ਛੜਕਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਨਜ਼ਦੀਕ ਦੇ ਘਰਾਂ ਵਾਲੇ ਮੱਛਰ ਮੱਖੀਆਂ ਦੀ ਭਰਮਾਰ ਤੋਂ ਨਿਜਾਤ ਮਿਲ ਸਕੇ |