28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੜ੍ਹੇਮਾਰੀ ਤੇ ਮੀਂਹ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਅਕਾਲੀ ਦਲ ਆਇਆ ਅੱਗੇ

Ad Position 21
No active advertisement
ਅਜੀਤ ਡੈਸਕ 10-04-2026
ਕਾਠਗੜ੍ਹ, 9 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ਕਣਕ ਤੇ ਸਰ੍ਹੋਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ | ਜਿਸਦਾ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਰੈਲੀ ਦੌਰਾਨ ਕਿਸਾਨਾਂ ਦਾ ਇਸ ਕਠਿਨ ਸਮੇਂ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ | ਪਿਛਲੀ ਵਾਰ ਵੀ ਹੜ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਫੀਲਡ ਵਿੱਚ ਉਤਰ ਕੇ ਹੜ੍ਹਾਂ ਦੀ ਮਾਰ ਹੇਠ ਕਿਸਾਨਾਂ ਤੇ ਜਨਤਾ ਦਾ ਦਿਲ ਖੋਲ੍ਹ ਕੇ ਸਹਿਯੋਗ ਕੀਤਾ | ਸੁਖਬੀਰ ਬਾਦਲ ਦਾ ਸਮੇਂ-ਸਮੇਂ 'ਤੇ ਕਠਿਨ ਦੌਰ ਵਿੱਚ ਕਿਸਾਨਾਂ ਤੇ ਜਨਤਾ ਨਾਲ ਖੜ੍ਹਨਾ ਇਕ ਪ੍ਰਸ਼ੰਸਾ ਯੋਗ ਕਦਮ ਹੈ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਨੇਤਾ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਔਖੇ ਦੌਰ ਵਿੱਚ ਜਨਤਾ ਨਾਲ ਖੜ੍ਹਦਾ ਹੈ | ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਪਿਛਲੇ ਹੜ੍ਹਾਂ ਦੇ ਸਮੇਂ ਦੌਰਾਨ ਵੀ ਉਨ੍ਹਾਂ ਜੋ ਹੁਕਮ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਪਿੰਡ ਰੈਲਮਾਜਰਾ ਤੋਂ ਵੱਡੇ ਪੱਧਰ 'ਤੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਭੇਜ ਕੇ ਲੋੜਵੰਦਾਂ ਦੀ ਮਦਦ ਲਈ ਅਹਿਮ ਯੋਗਦਾਨ ਪਾਇਆ ਸੀ | ਉਨ੍ਹਾਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਐਲਾਨ ਦਾ ਭਰਵਾਂ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਜੋ ਵੀ ਪ੍ਰਧਾਨ ਜੀ ਦਾ ਹੁਕਮ ਹੋਵੇਗਾ ਉਸ ਨੂੰ ਹਰ ਹੀਲੇ ਪੂਰਾ ਕਰਨ ਲਈ ਮਿਹਨਤ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਸੌਲਿਡ ਵੇਸਟ ਨੂੰ ਲੋਕ ਨਹੀਂ ਵਰਤ ਰਹੇ, ਕੂੜਾ ਬਾਹਰ ਹੀ ਸੁੱਟਣ ਨੂੰ ਦੇ ਰਹੇ ਪਹਿਲ ਅਗਲੀ ਖ਼ਬਰ ਆਨ-ਲਾਈਨ ਹਾਜ਼ਰੀ ਨੇ ਅਧਿਆਪਕ ਵਰਗ ਪਾਇਆ ਚੱਕਰਾਂ 'ਚ
Ad Position 24