28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡ ਲਧਾਣਾ ਝਿੱਕਾ ਨੂੰ ਜਾਂਦੀ ਸੜਕ 'ਤੇ ਪਏ ਡੂੰਘੇ ਟੋਇਆਂ ਨੇ ਧਾਰਿਆ ਨਰਕ ਦਾ ਰੂਪ

Ad Position 21
No active advertisement
ਅਜੀਤ ਡੈਸਕ 10-04-2026
ਬੰਗਾ, 9 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ) - ਬੰਗਾ-ਗੜ੍ਹਸ਼ੰਕਰ ਸੜਕ 'ਤੇ ਪੈਂਦੀ ਟਰੱਕ ਯੂਨੀਅਨ ਅਤੇ ਸ਼ਮਸ਼ਾਨਘਾਟ ਦੇ ਅੱਗਿਓਾ ਗੁਜਰਦੀ ਬੰਗਾ-ਲਧਾਣਾ ਝਿੱਕਾ ਸੜਕ ਜੋ ਕਿ ਲਧਾਣਾ ਉੱਚਾ, ਮੋਰਾਂਵਾਲੀ, ਪੋਸੀ, ਪੱਦੀ ਸੂਰਾ ਸਿੰਘ, ਸੈਲਾ ਖੁਰਦ ਪੁੱਜਦੀ ਹੈ | ਫਿਰ ਇਹ ਸੜਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਮਾਹਿਲਪੁਰ ਤੋਂ ਹੁੰਦੀ ਹੁਸ਼ਿਆਰਪੁਰ ਸ਼ਹਿਰ ਪੁੱਜਦੀ ਹੈ | ਇਹ ਸੜਕ ਮੌਜੂਦਾ ਸਮੇਂ ਵਿੱਚ ਟਰੱਕ ਯੂਨੀਅਨ, ਸ਼ਮਸ਼ਾਨਘਾਟ ਦੇ ਅੱਗਿਓਾ ਬੁਰੀ ਤਰ੍ਹਾਂ ਟੁੱਟ ਕੇ ਨਰਕ ਦਾ ਰੂਪ ਧਾਰ ਚੁੱਕੀ ਹੈ | ਇਸ ਵਿੱਚ ਖੂਹ ਵਾਂਗ ਡੂੰਘੇ ਟੋਏ ਪਏ ਹੋਏ ਹਨ | ਨਗਰ ਕੌਂਸਲ ਬੰਗਾ ਤੇ ਇਸੇ ਸੜਕ 'ਤੇ ਪ੍ਰਮੁੱਖ ਤੌਰ 'ਤੇ ਬਣੇ ਐਸ. ਡੀ. ਐਮ ਬੰਗਾ, ਤਹਿਸੀਲਦਾਰ, ਸਬ ਤਹਿਸੀਲਦਾਰ ਅਧਿਕਾਰੀਆਂ ਦੇ ਦਫ਼ਤਰ ਸਥਿੱਤ ਹਨ | ਸੈਂਕੜੇ ਲੋਕ, ਪਿੰਡਾਂ ਦੇ ਸ਼ਹਿਰਾਂ ਦੇ ਇਸ ਤੋਂ ਵੱਖ-ਵੱਖ ਵਾਹਨਾਂ ਰਾਹੀਂ ਗੁਜਰਦੇ ਹਨ | ਇਹ ਲੋਕ ਸੈਂਕੜੇ ਵਾਰੀ ਇਸ ਸੜਕ ਦੀ ਭਿਆਨਕ ਹਾਲਤ ਬਾਰੇ ਉਕਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉੱੇਥੇ ਹੈ | ਟਰੱਕ ਯੂਨੀਅਨ ਬੰਗਾ ਦੇ ਬਿਲਕੁਲ ਅੱਗੇ ਬਣੀਆਂ ਦੁਕਾਨਾਂ ਦੇ ਅੱਗੇ ਇਕ ਨਾਲਾ ਬਣਿਆ ਹੋਇਆ ਹੈ | ਉਸ ਨਾਲੇ ਵਿੱਚ ਏਨਾ ਸੜਿਆ ਹੋਇਆ ਗੰਦ ਭਰਿਆ ਹੋਇਆ ਪਰ ਕਹਿਣ ਦੇ ਬਾਵਜੂਦ ਇਹ ਗੰਦ ਨਗਰ ਕੌਂਸਲ ਬੰਗਾ ਦੇ ਕਰਮਚਾਰੀ ਸਾਫ ਨਹੀਂ ਕਰ ਰਹੇ | ਦੁੱਖ ਦੀ ਗੱਲ ਹੈ ਇਥੋਂ ਲੰਘਦੇ ਲੋਕਾਂ ਨੂੰ ਟੋਇਆਂ 'ਚੋਂ ਲੰਘਣ ਲਈ ਅਤੇ ਸੱਟ ਚੋਟ ਤੋਂ ਬਚਣ ਲਈ ਜਿਥੇ ਜੀ ਜਾਨ ਲਗਾ ਕੇ ਕੋਸ਼ਿਸ਼ ਕਰਨੀ ਪੈ ਰਹੀ ਹੈ ਉੱਥੇ ਉਕਤ ਨਾਲੇ 'ਚ ਫਸੇ ਗੰਦ ਦੇ ਭਿਆਨਕ ਮੁਸਕ ਤੋਂ ਬਚਣ ਲਈ ਆਪਣੇ ਮੂੰਹ ਨੂੰ ਘੁੱਟ ਕੇ ਫੜ੍ਹਨ ਲਈ ਮਿਹਤਨ ਕਰਨੀ ਪੈਂਦੀ ਹੈ ਅਤੇ ਇਸ ਗੰਦ ਬਾਰੇ ਕੋਈ ਅਧਿਕਾਰੀ ਸੁਣਨ ਲਈ ਤਿਆਰ ਨਹੀਂ | ਸ਼ਹਿਰ ਦੇ ਲੋਕਾਂ ਅਤੇ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਮੰਗ ਕੀਤੀ ਕਿ ਸੜਕ ਦੀ ਹਾਲਤ ਤੁਰੰਤ ਸੁਧਾਰੀ ਜਾਵੇ | ਇਹ ਗੱਲ ਵੀ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਏਨੀ 'ਵਿਅਸਤ' ਸੜਕ ਅਧਿਕਾਰੀ ਦੇ ਕਹਿਣ ਅਨੁਸਾਰ ਉਨ੍ਹਾਂ ਦੇ ਕਾਗਜ਼ਾਂ ਵਿੱਚ ਕੋਈ ਹੋਂਦ ਨਹੀਂ ਰੱਖਦੀ | ਲੋਕਾਂ ਦੀ ਪੰਜਾਬ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਤੋਂ ਪੁਰਜੋਰ ਮੰਗ ਹੈ ਕਿ ਇਸ ਸੜਕ ਦੀਆਂ ਤਮਾਮ ਸਮੱਸਿਆਵਾਂ ਦੂਰ ਕਰਕੇ ਇਸਨੂੰ ਤੁਰੰਤ ਬਣਾਇਆ ਜਾਵੇ | ਮੰਗ ਕਰਨ ਵਾਲਿਆਂ ਵਿੱਚ ਵਿਸ਼ੇਸ਼ ਤੌਰ 'ਤੇ ਪਿੰਡ ਲਧਾਣਾ ਝਿੱਕਾ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਨਿੰਦੀ, ਮੌਜੂਦਾ ਸਰਪੰਚ ਮੈਡਮ ਸਤਵੰਤ ਕੌਰ, ਸਮਾਜ ਸੇਵੀ ਤੇ ਮੈਂਬਰ ਪੰਚਾਇਤ ਸਤਨਾਮ ਸਿੰਘ ਝਿੱਕਾ, ਪਿੰਡ ਲਧਾਣਾ ਉੱਚਾ ਦੀ ਸਰਪੰਚ ਮੈਡਮ ਨੀਲਮ ਰਾਣੀ, ਸਾਬਕਾ ਕਾਰਜਕਾਰੀ ਸਰਪੰਚ ਡਾ. ਅਮਰੀਕ ਸਿੰਘ ਸੋਢੀ, ਜਥੇ. ਅਵਤਾਰ ਸਿੰਘ ਪਠਲਾਵਾ ਸਾਬਕ ਸਰਪੰਚ, ਸ. ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਸਮੂਹ ਅਹੁਦੇਦਾਰ ਅਤੇ ਮੈਂਬਰਾਨ, ਸੰਦੀਪ ਸਿੰਘ ਪੋਸੀ, ਲਖਵੀਰ ਸਿੰਘ ਕਾਕਾ ਲਧਾਣਾ ਉੱਚਾ, ਨਵਜੀਵਨ ਸਿੰਘ ਜੀਵਨ ਲਧਾਣਾ ਉੱਚਾ, ਸੁਖਵਿੰਦਰ ਸਿੰਘ ਸਕੱਤਰ ਸੁਸਾਇਟੀ ਲਧਾਣਾ ਉੱਚਾ, ਬਲਵੀਰ ਸਿੰਘ, ਰਘਵੀਰ ਸਿੰਘ ਟਰਾਂਸਪੋਰਟਰ ਲਧਾਣਾ ਉੱਚਾ, ਸ. ਹਰਜਿੰਦਰ ਸਿੰਘ ਐਮ. ਡੀ ਐਚ. ਆਰ ਆਟੋ, ਨਿਰਮਲਜੀਤ ਸਿੰਘ ਸੋਨੂੰ ਝਿੱਕਾ ਸਾਬਕਾ ਮੈਂਬਰ ਬਲਾਕ ਸੰਮਤੀ ਬੰਗਾ, ਤਰਸੇਮ ਪਠਲਾਵਾ ਮੁੱਖ ਬੁਲਾਰਾ ਪਠਲਾਵਾ ਸੰਸਥਾ, ਤਰਲੋਚਨ ਸਿੰਘ ਪਠਲਾਵਾ ਸਕੱਤਰ ਪਠਲਾਵਾ ਸੰਸਥਾ, ਗੁਰਦੀਪ ਸਿੰਘ ਪੰਚ ਲਧਾਣਾ ਝਿੱਕਾ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਵੀਰ ਬਿਜਲੀ ਦੇ ਟ੍ਰਾਂਸਫਾਰਮਰ ਥੱਲਿਉਂ ਕਣਕ ਕੱਟ ਲੈਣ- ਜੇ.ਈ. ਅਮਰੀਕ ਸਿੰਘ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ ਦਾ ਗਿਆਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24