ਮਜਾਰੀ/ਸਾਹਿਬਾ, 9 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਪਾਵਰ ਕਾਮ 66 ਕੇ.ਵੀ ਕਰਾਵਰ ਦੇ ਜੇ.ਈ ਅਮਰੀਕ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਵਾਢੀ ਦਾ ਸੀਜਨ ਸ਼ੁਰੂ ਹੋ ਰਿਹਾ ਹੈ, ਆਪਣੇ ਖੇਤਾਂ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰਾ ਦੇ ਥੱਲੇ ਤੋਂ ਪਹਿਲਾਂ ਕਣਕ ਦੀ ਕਟਾਈ ਜਰੂਰ ਕਰ ਲੈਣ | ਉਨ੍ਹਾਂ ਦੱਸਿਆ ਕਈ ਵਾਰ ਤੇਜ਼ ਹਵਾਵਾਂ ਚੱਲਣ ਨਾਲ ਜਾਂ ਬਿਜਲੀ ਦੀ ਤਾਰਾਂ ਦੇ ਆਪਸ ਵਿੱਚ ਟਕਰਾਉਣ ਨਾਲ ਟ੍ਰਾਂਸਫਾਰਮਰਾਂ 'ਚੋਂ ਅਚਾਨਕ ਨਿਕਲਦੀਆਂ ਅੱਗ ਦੀਆਂ ਚੰਗਿਆੜੀਆਂ ਕਾਰਨ ਕਣਕ ਦੀ ਸੁੱਕੀ ਖੜ੍ਹੀ ਫਸਲ ਨੂੰ ਅੱਗ ਲੱਗ ਜਾਂਦੀ ਹੈ | ਜਿਸ ਨਾਲ ਬਹੁਤ ਸਾਰੀ ਫ਼ਸਲ ਸੜ ਕੇ ਸੁਆਹ ਹੋ ਜਾਂਦੀ ਹੈ | ਉਹਨਾਂ ਕੰਬਾਈਨਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਖੇਤ ਵਿੱਚ ਕੰਬਾਈਨਾਂ ਚਲਾਉਣ ਵੇਲੇ ਬਿਜਲੀ ਦੇ ਖੰਬੇ, ਟ੍ਰਾਂਸਫਾਰਮ ਅਤੇ ਬਿਜਲੀ ਦੀਆਂ ਤਾਰਾਂ ਤੋਂ ਕਬਾਈਨਾਂ ਨੂੰ ਦੂਰ ਰੱਖਣ |