ਘੁੰਮਣਾਂ, 9 ਅਪ੍ਰੈਲ (ਮਹਿੰਦਰਪਾਲ ਸਿੰਘ) - ਖਾਨਦਾਨੀ ਵੈਦ ਡਾ. ਸਾਜਿਦ ਮਲਿਕ ਮਲੇਰਕੋਟਲੇ ਵਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੁੱਟੀਆਂ ਹੱਡੀਆਂ ਨੂੰ ਬਿਨ੍ਹਾਂ ਅਪਰੇਸ਼ਨ ਤੋਂ ਠੀਕ ਕੀਤਾ ਜਾ ਸਕਦਾ ਹੈ | ਮਲਿਕ ਨੇ ਕਿਹਾ ਕਿ ਸਾਡਾ ਸਾਰਾ ਪਰਿਵਾਰ ਟੁੱਟੀਆਂ, ਉਤਰੀਆਂ ਹੱਡੀਆਂ, ਜੋੜਾਂ ਦਾ ਦਰਦ, ਰੀੜ੍ਹ ਦੀ ਹੱਡੀ ਦੇ ਮਣਕੇ ਨੂੰ ਦੇਸੀ ਜੜੀ ਬੂਟੀਆਂ ਤੇ ਤੇਲ ਦੀ ਮਾਲਿਸ਼ ਕਰਕੇ ਜੋੜਾਂ ਨੂੰ ਠੀਕ ਕੀਤਾ ਜਾਂਦਾ ਹੈ | ਉਨ੍ਹਾਂ ਮਰੀਜ਼ਾਂ ਨੂੰ ਹਰੇ ਪੱਤੇ ਵਾਲੀਆਂ ਸਬਜੀਆਂ ਤੇ ਪੌਸ਼ਟਿਕ ਖੁਰਾਕ ਖਾਣ ਦੀ ਸਲਾਹ ਦਿੱਤੀ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ | ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਹੱਡੀਆਂ ਦੇ ਜੋੜਾਂ ਨੂੰ ਠੀਕ ਕਰਨ ਲਈ ਦੇਸੀ ਜੜੀ ਬੂਟੀਆਂ ਤੋਂ ਤੇਲ ਤਿਆਰ ਕਰਕੇ ਵਰਤਿਆ ਜਾਂਦਾ ਹੈ |