ਕਟਾਰੀਆਂ, 9 ਅਪ੍ਰੈਲ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਤੇ ਸੂੰਢ-ਮਕਸੂਦਪੁਰ ਦੇ ਅੱਡੇ ਦੇ ਵਿਚਾਕਰ ਪੈਂਦੀ ਨਹਿਰ ਦੇ ਪੁਲ ਨਾਲ ਇਕੱਠੀ ਹੋਈ ਗੰਦਗੀ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ ਹੋ ਚੁੱਕੇ ਹਨ | ਕਿਉਂਕਿ ਬਹਿਰਾਮ-ਮਾਹਿਲਪੁਰ ਮੁੱਖ ਸੜਕ ਦੇ ਥੱਲਿਓਾ ਲੰਘਦੀ ਨਹਿਰ 'ਚ ਲੋਕਾਂ ਵਲੋਂ ਸੁੱਟੀ ਜਾਂਦੀ ਤਰ੍ਹਾਂ-ਤਰ੍ਹਾਂ ਦੀ ਗੰਦਗੀ ਨਹਿਰ ਦੇ ਨੀਵੇਂ ਪੁਲ ਹੇਠ ਜਦੋਂ ਕਿਤੇ ਨਹਿਰ ਵਿਚ ਪਾਣੀ ਛੱਡਿਆ ਜਾਂਦਾ ਹੈ ਤਾਂ ਇਹ ਸਾਰੀ ਗੰਦਗੀ ਫਸ ਜਾਂਦੀ ਹੈ ਜਿਸ ਤੋਂ ਆਉਂਦੀ ਭੈੜੀ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ | ਪਰ ਫਿਰ ਵੀ ਲੋਕ ਨਹਿਰ ਵਿਚ ਗੰਦਗੀ ਸੁੱਟਣ ਤੋਂ ਬਾਜ ਨਹੀਂ ਆਉਂਦੇ | ਜਿਸ ਕਾਰਨ ਰਾਹਗੀਰਾਂ ਅੰਦਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈੇ ਕਿਉਂਕਿ ਗੰਦਗੀ ਦੀ ਬਦਬੂ ਤੋਂ ਬਚਣ ਲਈ ਕਈ ਵਾਰੀ ਰਾਹਗੀਰਾਂ ਨੂੰ ਮੰੂਹ-ਨੱਕ ਢੱਕ ਕੇ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ | ਰਾਹਗੀਰਾਂ ਤੋਂ ਇਲਾਵਾ ਪਤਵੰਤੇ ਸੱਜਣਾਂ ਨੇ ਨਹਿਰੀ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਨਹਿਰ ਵਿਚ ਫੈਲੀ ਗੰਦਗੀ ਦੀ ਸਫਾਈ ਕਰਵਾਉਣ ਵੱਲ ਧਿਆਨ ਦੇਣ ਤਾਂ ਜੋ ਰਾਹਗੀਰਾਂ ਨੂੰ ਰਾਹਤ ਮਿਲ ਸਕੇ |