ਕਟਾਰੀਆ, 9 ਅਪ੍ਰੈਲ (ਪ੍ਰੇਮੀ ਸੰਧਵਾਂ)-ਨਸ਼ਿਆਂ ਦੀ ਦਲ-ਦਲ ਵਿਚ ਫਸੀ ਪੰਜਾਬ ਦੀ ਜਵਾਨੀ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਪੁਲਿਸ ਇੰਸਪੈਕਟਰ ਤੇ ਮੈਂਬਰ ਪੰਚਾਇਤ ਪ੍ਰੇਮ ਸਿੰਘ ਕਲਸੀ ਤੇ ਮੈਡਮ ਕਮਲੇਸ਼ ਕੌਰ ਕਲਸੀ ਨੇ ਕਿਹਾ ਕਿ ਨਸ਼ਿਆਂ ਦੇ ਜਾਲ ਵਿਚ ਫਸ ਕੇ ਮੌਤ ਦੇ ਮੂੰਹ ਜਾ ਰਹੀ ਜਵਾਨੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਕੁ ਨੌਜਵਾਨਾਂ ਵੈਰੀਆਂ ਵਲੋਂ ਚੋਰੀ ਛਿਪੇ ਨਸ਼ੇ ਦਾ ਧੰਦਾ ਕਰਕੇ ਜਵਾਨੀ ਨੂੰ ਕੁਰਾਹੇ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹ ਮੌਤ ਰੂਪੀ ਨਸ਼ਿਆਂ ਤੋਂ ਦੂਰ ਰਹਿਣ ਤਾਂ ਜੋ ਦੁਖੀ ਮਾਪਿਆਂ ਦਾ ਹਿਰਦਾ ਠੰਢਾ ਰਹੇ | ਪ੍ਰੇਮ ਸਿੰਘ ਕਲਸੀ ਤੇ ਮੈਡਮ ਕਮਲੇਸ਼ ਕੌਰ ਕਲਸੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਤਿਆਗ ਕਰ ਕੇ ਖੇਡਾਂ ਵੱਲ ਰੁਚੀ ਰੱਖਣ | ਇਸ ਮੌਕੇ ਮਨਜਿੰਦਰ ਕੌਰ ਕਲਸੀ ਆਦਿ ਹਾਜ਼ਰ ਸਨ |