27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ- ਸੋਮ ਪਾਲ ਸਿੰਘ ਬੰਗਾ

Ad Position 21
No active advertisement
ਅਜੀਤ ਡੈਸਕ 10-04-2026
ਕਟਾਰੀਆਂ, 9 ਅਪੈ੍ਰ©ਲ (ਪੇ੍ਰਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਲੋੜਵੰਦਾਂ ਦੇ ਸੱਚੇ ਹਮਦਰਦ ਸੋਮ ਪਾਲ ਸਿੰਘ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ ਹੈ | ਕਿਉਂਕਿ ਕਿਸੇ ਵੀ ਦਾਨੀ ਸੱਜਣ ਵਲੋਂ ਦਾਨ ਕੀਤੀ ਮਾਇਆ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿਚ ਦੁੱਗਣੀ ਕਰਕੇ ਮੋੜ ਦਿੰਦਾ ਹੈ | ਇਸ ਲਈ ਸਾਨੂੰ ਜਿੰਨੀ ਵੀ ਹੋ ਸਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਲੋੜਵੰਦਾਂ ਦੀ ਸੇਵਾ ਕਰਨ ਵਾਲੇ ਧਰਮੀ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੇਵਾ ਦਾ ਕਾਰਜ ਵੀ ਪ੍ਰਮਾਤਮਾ ਬਹੁਤ ਹੀ ਨੇਕ ਇਨਸਾਨਾਂ ਦੇ ਕਰਮਾਂ ਵਿਚ ਲਿਖਦਾ ਹੈ | ਸੋਮ ਪਾਲ ਸਿੰਘ ਬੰਗਾ ਨੇ ਕਿਹਾ ਕਿ ਸਾਨੂੰ ਕੋਠੀਆਂ, ਕਾਰਾਂ ਤੇ ਧੀਆਂ-ਪੁੱਤਰਾਂ ਦਾ ਮੋਹ ਛੱਡ ਕੇ ਵੱਧ ਤੋਂ ਵੱਧ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਇਸ ਦੁਨੀਆ 'ਤੇ ਆਉਣਾ ਸਫ਼ਲਾ ਹੋ ਸਕੇ | ਇਸ ਮੌਕੇ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਖੁਰਾਲਗੜ੍ਹ ਵਿਖੇ ਮੁਫ਼ਤ ਜਨਰਲ ਮੈਡੀਕਲ ਕੈਂਪ 13 ਨੂੰ ਡਾ. ਰਛਪਾਲ ਸਿੰਘ ਅਗਲੀ ਖ਼ਬਰ ਨਸ਼ਿਆਂ ਦਾ ਤਿਆਗ ਜ਼ਰੂਰੀ- ਕਲਸੀ ਕਟਾਰੀਆ
Ad Position 24