ਨਵਾਂਸ਼ਹਿਰ, 9 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)- ਨਿਊ ਆਟੋ ਵਰਕਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਆਪਣੇ ਰੁਜ਼ਗਾਰ ਦੀ ਰੱਖਿਆ ਲਈ ਤਿੱਖੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਕਲੇਰ ਨੇ ਆਖਿਆ ਕਿ ਆਰ.ਟੀ.ਓ ਦਫ਼ਤਰ ਨਵਾਂਸ਼ਹਿਰ ਉਹਨਾਂ ਦੇ ਆਟੋ ਚਲਾਣ ਕਰਕੇ ਬੰਦ ਕਰਨ ਦੀਆਂ ਗੋਂਦਾਂ ਗੁੰਦ ਰਿਹਾ ਹੈ ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਆਪਣੇ ਆਟੋ ਚਲਾਕੇ ਆਪਣਾ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ | ਜੇਕਰ ਕਿਸੇ ਬਹਾਨੇ ਉਹਨਾਂ ਦੇ ਰੁਜ਼ਗਾਰ ਉੱਤੇ ਸੱਤ ਮਾਰੀ ਜਾਂਦੀ ਹੈ ਤਾਂ ਉਹ ਚੁੱਪ ਕਰਕੇ ਨਹੀਂ ਬੈਠਣਗੇ ਅਤੇ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਦਾ ਪਿੜ ਮੱਲਣਗੇ | ਇਸ ਮੌਕੇ ਤਰਨਦੀਪ, ਦੇਸ ਰਾਜ, ਪਰਦੀਪ, ਰਾਜੇਸ਼ ਵੀ ਮੌਜੂਦ ਸਨ |