27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ 4 ਰੋਜ਼ਾ ਸਮਾਗਮਾਂ ਸਬੰਧੀ ਤਿਆਰੀਆਂ ਮੁਕੰਮਲ-ਸੰਤ ਸੁਰਿੰਦਰ ਦਾਸ

Ad Position 21
No active advertisement
ਅਜੀਤ ਡੈਸਕ 10-04-2026
ਸੜੋਆ, 9 ਅਪ੍ਰੈਲ (ਬਲਵਿੰਦਰ ਨਾਨੋਵਾਲੀਆ) - ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਦੇ ਰਾਸ਼ਟਰੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਕੌਮੀ ਪ੍ਰਧਾਨ ਐਲ.ਆਰ.ਵਿਰਦੀ ਦੀ ਯੋਗ ਅਗਵਾਈ 'ਚ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਯਤਨਾਂ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਗੁਰੂ ਘਰ ਖੁਰਾਲਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਚਾਰ ਰੋਜ਼ਾਂ ਸਮਾਗਮਾਂ ਸਬੰਧ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਪ੍ਰਬੰਧਾਂ ਦਾ ਜਾਇਜਾਂ ਲੈਣ ਉਪਰੰਤ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਚੇਅਰਮੈਨ ਨਾਜਰ ਰਾਮ ਮਾਨ ਨੇ ਦੱਸਿਆ ਕਿ 11 ਅਪ੍ਰੈਲ ਨੂੰ ਮਹਾਨ ਸਿੱਖਿਆ ਸ਼ਾਸ਼ਤਰੀ ਮਹਾਤਮਾ ਜੋਤੀਬਾ ਰਾਏ ਫੂਲੇ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ, ਇਸੇ ਤਰ੍ਹਾਂ 12 ਅਤੇ 13 ਅਪ੍ਰੈਲ ਨੂੰ ਗੁਰੂ ਰਵਿਦਾਸ ਜੀ ਵਲੋਂ 1515 ਈਸਵੀ 'ਚ ਸੰਗਤਾਂ ਦੀ ਪੁਰਜੋਰ ਮੰਗ 'ਤੇ ਪ੍ਰਗਟ ਕੀਤੀ ਅੰਮਿ੍ਤਧਾਰਾ ਨੂੰ ਅੰਮਿ੍ਤਧਾਰਾ ਪ੍ਰਗਟ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ | ਇਸੇ ਤਰ੍ਹਾਂ 14 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਦਿਨਾਂ ਦੇ ਸਮਾਗਮਾਂ ਵਿੱਚ ਪ੍ਰਸਿਧ ਕੀਰਤਨੀ ਜਥੇ, ਕਥਾ ਵਾਚਕ ਅਤੇ ਦੇਸ਼-ਦਿਵੇਸ਼ ਤੋਂ ਪਹੁੰਚ ਰਹੇ ਕੀਰਤਨੀ ਜਥੇ ਅਤੇ ਭਜਨ ਮੰਡਲੀਆਂ ਸਮਾਗਮਾਂ ਦੀ ਮਹੱਤਤਾ ਅਤੇ ਗੁਰੁੂ ਰਵਿਦਾਸ ਜੀ, ਮਹਾਨ ਇਨਕਲਾਬੀ ਬਾਬਾ ਮੰਗੂਰਾਮ ਮੁਗੋਵਾਲੀਆ, ਬਾਬਾ ਬੰਤਾ ਰਾਮ ਘੇੜਾ ਅਤੇ ਡਾ.ਅੰਬੇਡਕਰ ਦੇ ਜੀਵਨ ਫਲਸਫੇ 'ਤੇ ਸੰਗਤਾਂ ਨੂੰ ਚਾਨਣਾ ਪਾਉਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਰਾਤ ਦੇ ਸਜਾਏ ਦੀਵਾਨਾਂ ਮੌਕੇ ਕੌਮ ਦੇ ਮਹਾਨ ਕਥਾ ਵਾਚਕ ਸੰਗਤਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣਗੇ | ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਰਾਤ ਠਹਿਰਨ ਅਤੇ ਲੰਗਰਾਂ ਅਤੇ ਇਸ਼ਨਾਨ ਦੇ ਅਤੁੱਟ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਮਾਗਮਾਂ ਨੂੰ ਸਫਲ ਬਣਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਪੁਰਾ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ ਬੀਣੇਵਾਲ, ਮਨਜੀਤ ਮੁਗੋਵਾਲੀਆ, ਮੇਜਰ ਸਿੰਘ ਘਟਾਰੋਂ, ਕਾਨੂੰਗੋ ਰਮੇਸ਼ ਲਾਲ ਬਿਲਾਸਪੁਰ, ਰਾਜ ਕੁਮਾਰ ਡੋਗਰਪੁਰ, ਪੀ.ਐਲ.ਸੁਦ, ਜਗਦੀਸ਼ ਗੰਗੜ, ਹਰਭਜਨ ਲਾਲ ਬਸੀ, ਦਲਵੀਰ ਰਾਜੁ ਗੜ੍ਹਸ਼ੰਕਰ, ਸੁਰਜੀਤ ਸਿੰਘ ਖਾਨਪੁਰੀ, ਤਾਰਾ ਚੰਦ ਹੁਸ਼ਿਆਰਪੁਰ, ਸੰਤ ਦਿਆਲ ਚੰਦ ਬੰਗਾ, ਅਮਰ ਪਾਲ ਦਿਲੀ, ਅਮਰੀਕ ਸਿੰਘ ਘੁਲਾਲ, ਸੁਖਚੈਨ ਸਿੰਘ ਕਾਲਾ, ਸੰਤ ਹਰਬੰਸ ਸਿੰਘ, ਸੰਤ ਨਰੰਜਣ ਸਿੰਘ, ਮਹਿੰਦਰ ਸਿੰਘ ਬਸੀ, ਬਹਾਦਰ ਸਿੰਘ ਡਾਕਟਰ ਅਤੇ ਜਰਨੈਲ ਸਿੰਘ ਕੁਲੇਵਾਲ ਆਦਿ ਪ੍ਰਬੰਧਕ ਸਮਾਗਮ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਮਾਂਗਟ 'ਚ ਸੇਵਾ-ਮੁਕਤੀ 'ਤੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਆਟੋ ਵਰਕਰ ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ
Ad Position 24