ਘੁੰਮਣਾਂ, 9 ਅਪ੍ਰੈਲ (ਮਹਿੰਦਰਪਾਲ ਸਿੰਘ)- ਪਿੰਡ ਮਾਂਗਟ 'ਚ ਇੰਸਪੈਕਟਰ ਬਲਵਿੰਦਰ ਸਿੰਘ ਪੁੱਤਰ ਸਿਮਰ ਚੰਦ ਤੇ ਮਾਤਾ ਅਮਰ ਨੇ ਸੇਵਾ ਮੁਕਤੀ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਧਾਰਮਿਕ ਸਮਾਗਮ ਕਰਵਾ ਕੇ ਕੀਤਾ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਢਾਡੀ ਜਥੇ ਧੰਨਾ ਸਿੰਘ 96 ਕਰੋੜੀ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ ਤੇ ਮੀਨਾ ਸੰੂਢ ਪਤਨੀ ਸਵ: ਤਰਲੋਚਨ ਸਿੰਘ ਸੰੂਢ ਨੇ ਸਾਬਕਾ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸੇਵਾ ਮੁਕਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਬੇਦਾਗ ਸੇਵਾ ਮੁਕਤ ਹੋ ਕੇ ਆਪਣੇ ਮਾਤਾ-ਪਿਤਾ ਤੇ ਇਲਾਕੇ ਦਾ ਨਾਮ ਰੌਸ਼ਨ ਕਰਨਾ | ਸਾਬਕਾ ਇੰਸਪੈਕਟਰ ਬਲਵਿੰਦਰ ਸਿੰਘ ਤੇ ਮਾਸਟਰ ਦੇਸ ਰਾਜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਸਾਬਕਾ ਸਰਪੰਚ ਰਣਜੀਤ ਕੌਰ, ਦੀਪੀ, ਸ਼ੇਰਾ, ਵਿਜੇ ਕੁਮਾਰ ਇਟਲੀ, ਜਥੇ. ਸੁਰਜੀਤ ਸਿੰਘ, ਸੁਰਿੰਦਰ ਸਿੰਘ ਮਾਂਗਟ, ਇੰਸਪੈਕਟਰ ਬੂਟਾ ਸਿੰਘ, ਰੇਸ਼ਮ ਸਿੰਘ ਘੁੰਮਣ, ਬਿਟੂ ਬੰਗਾ, ਯੋਗੇਸ਼ ਕੁਮਾਰ ਬਿੱਟੂ, ਬਲਕਾਰ ਸਿੰਘ, ਅਜਮੇਰ ਸਿੰਘ, ਜੱਗਾ ਪਹਿਲਵਾਨ, ਚਮਨ ਲਾਲ, ਜਸਪਾਲ ਨੰਬਰਦਾਰ, ਜੀਵਨ ਸਿੰਘ, ਸਤਪਾਲ ਸਿੰਘ ਵਾਹਦ, ਜਸਕਰਨ ਸਿੰਘ ਵਾਹਦ, ਸਾਬਕਾ ਇੰਸਪੈਕਟਰ ਹਰਜਿੰਦਰ ਸਿੰਘ, ਚੇਅਰਮੈਨ ਤੀਰਥ ਸਿੰਘ, ਸੁਖਦੇਵ ਸਿੰਘ ਮੇਹਲੀਆਣਾ, ਚਰਨਜੀਤ ਸਿੰਘ ਕਾਲਾ ਭਰੋਲੀ, ਦੇਸ ਰਾਜ, ਸੰਤੋਖ ਸਿੰਘ ਵਾਹਦ, ਸੰਨੀ ਵਾਹਦ, ਪਰਮਜੀਤ ਸਿੰਘ ਵਾਹਦ ਤੇ ਹੋਰ ਹਾਜ਼ਰ ਸਨ |